21ਗਿਲਆਦ ਵਿੱਚ ਮਨੱਸ਼ੇਹ ਦੇ ਅੱਧੇ ਗੋਤ ਦਾ: ਜ਼ਕਰਯਾਹ ਦਾ ਪੁੱਤਰ ਇਦੋ; ਬਿਨਯਾਮੀਨ ਦਾ: ਅਬਨੇਰ ਦਾ ਪੁੱਤਰ ਯਾਸੀਏਲ;
22ਦਾਨ ਦਾ: ਯਰੋਹਾਮ ਦਾ ਪੁੱਤਰ ਅਜ਼ਰੇਲ। ਇਹ ਇਸਰਾਏਲ ਦੇ ਗੋਤਾਂ ਦੇ ਆਗੂ ਸਨ।
23ਦਾਵੀਦ ਨੇ ਵੀਹ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਕਿਉਂਕਿ ਯਾਹਵੇਹ ਨੇ ਇਸਰਾਏਲ ਨੂੰ ਅਕਾਸ਼ ਵਿੱਚ ਤਾਰਿਆਂ ਵਾਂਗ ਅਨੇਕ ਬਣਾਉਣ ਦਾ ਵਾਅਦਾ ਕੀਤਾ ਸੀ।
24ਜ਼ੇਰੂਇਯਾਹ ਦੇ ਪੁੱਤਰ ਯੋਆਬ ਨੇ ਮਨੁੱਖਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਪਰ ਪੂਰਾ ਨਾ ਕੀਤਾ। ਇਸ ਗਿਣਤੀ ਦੇ ਕਾਰਨ ਇਸਰਾਏਲ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ, ਅਤੇ ਰਾਜਾ ਦਾਵੀਦ ਦੇ ਇਤਿਹਾਸ ਦੀ ਕਿਤਾਬ ਵਿੱਚ ਇਹ ਗਿਣਤੀ ਦਰਜ ਨਹੀਂ ਕੀਤੀ ਗਈ ਸੀ।
25ਅਦੀਏਲ ਦਾ ਪੁੱਤਰ ਅਜ਼ਮਾਵੇਥ ਸ਼ਾਹੀ ਭੰਡਾਰਾਂ ਦਾ ਅਧਿਕਾਰੀ ਸੀ। ਉਜ਼ੀਯਾਹ ਦਾ ਪੁੱਤਰ ਯੋਨਾਥਾਨ ਬਾਹਰਲੇ ਜ਼ਿਲ੍ਹਿਆਂ, ਕਸਬਿਆਂ, ਪਿੰਡਾਂ ਅਤੇ ਪਹਿਰੇਦਾਰਾਂ ਦੇ ਭੰਡਾਰਾਂ ਦਾ ਅਧਿਕਾਰੀ ਸੀ।