26ਕੇਲੂਬ ਦਾ ਪੁੱਤਰ ਅਜ਼ਰੀ ਜ਼ਮੀਨ ਦੀ ਵਾਹੀ ਕਰਨ ਵਾਲੇ ਮਜ਼ਦੂਰਾਂ ਦਾ ਅਧਿਕਾਰੀ ਸੀ।
27ਰਾਮੋਥੀ ਸ਼ਿਮਈ ਅੰਗੂਰੀ ਬਾਗ਼ਾਂ ਦਾ ਮੁਖੀ ਸੀ। ਜ਼ਬਦੀ ਸ਼ਿਫਮੀ ਦਾਖ਼ ਦੇ ਬਾਗ਼ਾਂ ਦੀ ਉਪਜ ਦਾ ਪ੍ਰਧਾਨ ਸੀ।
28ਬਆਲ-ਹਾਨਾਨ ਗਦਰਾਈ ਪੱਛਮੀ ਤਲਹਟੀ ਵਿੱਚ ਜ਼ੈਤੂਨ ਅਤੇ ਗੁੱਲਰ ਹੰਜੀਰ ਦੇ ਰੁੱਖਾਂ ਦਾ ਅਧਿਕਾਰੀ ਸੀ। ਯੋਆਸ਼ ਜ਼ੈਤੂਨ ਦੇ ਤੇਲ ਦੀ ਸਪਲਾਈ ਦਾ ਮੁਖੀ ਸੀ।
29ਸ਼ਰੋਨ ਦਾ ਸ਼ਿਤਰਾਈ ਸ਼ਰੋਨ ਵਿੱਚ ਚਰਾਉਣ ਵਾਲੇ ਇੱਜੜਾਂ ਦਾ ਅਧਿਕਾਰੀ ਸੀ। ਅਦਲੈਈ ਦਾ ਪੁੱਤਰ ਸ਼ਫਾਟ ਵਾਦੀਆਂ ਵਿੱਚ ਇੱਜੜਾਂ ਦਾ ਅਧਿਕਾਰੀ ਸੀ।
30ਓਬਿਲ ਇਸਮਾਏਲੀ ਊਠਾਂ ਦਾ ਅਧਿਕਾਰੀ ਸੀ। ਮੇਰੋਨੋਥੀ ਯਹਦਯਾਹ ਗਧਿਆਂ ਦਾ ਸੀ।