1 ਇਤਿਹਾਸ 27

ਸ਼ਰੋਨ ਦਾ ਸ਼ਿਤਰਾਈ ਸ਼ਰੋਨ ਵਿੱਚ ਚਰਾਉਣ ਵਾਲੇ ਇੱਜੜਾਂ ਦਾ ਅਧਿਕਾਰੀ ਸੀ। ਅਦਲੈਈ ਦਾ ਪੁੱਤਰ ਸ਼ਫਾਟ ਵਾਦੀਆਂ ਵਿੱਚ ਇੱਜੜਾਂ ਦਾ ਅਧਿਕਾਰੀ ਸੀ।

1 Chronicles 27:29 (UKJV) And over the herds that fed in Sharon was Shitrai the Sharonite: and over the herds that were in the valleys was Shaphat the son of Adlai:

27ਰਾਮੋਥੀ ਸ਼ਿਮਈ ਅੰਗੂਰੀ ਬਾਗ਼ਾਂ ਦਾ ਮੁਖੀ ਸੀ। ਜ਼ਬਦੀ ਸ਼ਿਫਮੀ ਦਾਖ਼ ਦੇ ਬਾਗ਼ਾਂ ਦੀ ਉਪਜ ਦਾ ਪ੍ਰਧਾਨ ਸੀ।

28ਬਆਲ-ਹਾਨਾਨ ਗਦਰਾਈ ਪੱਛਮੀ ਤਲਹਟੀ ਵਿੱਚ ਜ਼ੈਤੂਨ ਅਤੇ ਗੁੱਲਰ ਹੰਜੀਰ ਦੇ ਰੁੱਖਾਂ ਦਾ ਅਧਿਕਾਰੀ ਸੀ। ਯੋਆਸ਼ ਜ਼ੈਤੂਨ ਦੇ ਤੇਲ ਦੀ ਸਪਲਾਈ ਦਾ ਮੁਖੀ ਸੀ।

29ਸ਼ਰੋਨ ਦਾ ਸ਼ਿਤਰਾਈ ਸ਼ਰੋਨ ਵਿੱਚ ਚਰਾਉਣ ਵਾਲੇ ਇੱਜੜਾਂ ਦਾ ਅਧਿਕਾਰੀ ਸੀ। ਅਦਲੈਈ ਦਾ ਪੁੱਤਰ ਸ਼ਫਾਟ ਵਾਦੀਆਂ ਵਿੱਚ ਇੱਜੜਾਂ ਦਾ ਅਧਿਕਾਰੀ ਸੀ।

30ਓਬਿਲ ਇਸਮਾਏਲੀ ਊਠਾਂ ਦਾ ਅਧਿਕਾਰੀ ਸੀ। ਮੇਰੋਨੋਥੀ ਯਹਦਯਾਹ ਗਧਿਆਂ ਦਾ ਸੀ।

31ਯਾਜ਼ੀਜ਼ ਹਗਰੀ ਇੱਜੜਾਂ ਦਾ ਅਧਿਕਾਰੀ ਸੀ। ਇਹ ਸਾਰੇ ਰਾਜੇ ਦਾਵੀਦ ਦੀ ਜਾਇਦਾਦ ਦੇ ਅਧਿਕਾਰੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.