29ਸ਼ਰੋਨ ਦਾ ਸ਼ਿਤਰਾਈ ਸ਼ਰੋਨ ਵਿੱਚ ਚਰਾਉਣ ਵਾਲੇ ਇੱਜੜਾਂ ਦਾ ਅਧਿਕਾਰੀ ਸੀ। ਅਦਲੈਈ ਦਾ ਪੁੱਤਰ ਸ਼ਫਾਟ ਵਾਦੀਆਂ ਵਿੱਚ ਇੱਜੜਾਂ ਦਾ ਅਧਿਕਾਰੀ ਸੀ।
30ਓਬਿਲ ਇਸਮਾਏਲੀ ਊਠਾਂ ਦਾ ਅਧਿਕਾਰੀ ਸੀ। ਮੇਰੋਨੋਥੀ ਯਹਦਯਾਹ ਗਧਿਆਂ ਦਾ ਸੀ।
31ਯਾਜ਼ੀਜ਼ ਹਗਰੀ ਇੱਜੜਾਂ ਦਾ ਅਧਿਕਾਰੀ ਸੀ। ਇਹ ਸਾਰੇ ਰਾਜੇ ਦਾਵੀਦ ਦੀ ਜਾਇਦਾਦ ਦੇ ਅਧਿਕਾਰੀ ਸਨ।
32ਦਾਵੀਦ ਦਾ ਚਾਚਾ ਯੋਨਾਥਾਨ ਇੱਕ ਸਲਾਹਕਾਰ, ਸੂਝਵਾਨ ਅਤੇ ਲਿਖਾਰੀ ਸੀ। ਹਕਮੋਨੀ ਦੇ ਪੁੱਤਰ ਯਹੀਏਲ ਨੇ ਰਾਜੇ ਦੇ ਪੁੱਤਰਾਂ ਦੀ ਦੇਖਭਾਲ ਕੀਤੀ।
33ਅਹੀਥੋਫ਼ਲ ਰਾਜੇ ਦਾ ਸਲਾਹਕਾਰ ਸੀ। ਹੂਸ਼ਈ ਅਰਕੀ ਰਾਜੇ ਦਾ ਵਿਸ਼ਵਾਸ ਪਾਤਰ ਸੀ।