6ਅਤੇ ਨਾਰਾਹ ਨੇ ਉਸ ਦੇ ਲਈ, ਅਹੁੱਜ਼ਾਮ ਤੇ ਹੇਫਰ ਤੇ ਤੇਮਨੀ ਤੇ ਹਾਅਹਸ਼ਤਾਰੀ ਨੂੰ ਜਨਮ ਦਿੱਤਾ। ਇਹ ਨਾਰਾਹ ਦੇ ਪੁੱਤਰ ਸਨ।
7ਹੇਲਾਹ ਦੇ ਪੁੱਤਰ: ਜ਼ੇਰੇਥ, ਜ਼ੋਹਰ, ਏਥਨਾਨ,
8ਅਤੇ ਕੋਜ਼, ਜੋ ਅਨੂਬ ਅਤੇ ਹਜ਼ੋਬੇਬਾਹ ਦਾ ਪਿਤਾ ਅਤੇ ਹਾਰੂਮ ਦੇ ਪੁੱਤਰ ਅਹਰਹੇਲ ਦੇ ਗੋਤ ਵਿੱਚੋਂ ਸੀ।
9ਯਬੇਜ਼ ਆਪਣੇ ਭਰਾਵਾਂ ਨਾਲੋਂ ਵੱਧ ਆਦਰਯੋਗ ਸੀ। ਉਸਦੀ ਮਾਂ ਨੇ ਉਸਦਾ ਨਾਮ ਯਬੇਜ਼ ਰੱਖਿਆ ਸੀ, “ਮੈਂ ਉਸਨੂੰ ਦਰਦ ਵਿੱਚ ਜਨਮ ਦਿੱਤਾ ਸੀ।”
10ਅਤੇ ਯਬੇਜ਼ ਨੇ ਇਸਰਾਏਲ ਦੇ ਪਰਮੇਸ਼ਵਰ ਅੱਗੇ ਬੇਨਤੀ ਕਰ ਕੇ ਆਖਿਆ, “ਹਾਏ” ਕਾਸ਼ ਕਿ ਤੂੰ ਮੈਨੂੰ ਸੱਚ ਮੁੱਚ ਬਰਕਤ ਦਿੰਦਾ ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਦੁੱਖ ਨਾ ਦੇਵੇ! ਅਤੇ ਪਰਮੇਸ਼ਵਰ ਨੇ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।