1 ਇਤਿਹਾਸ 4

ਯਬੇਜ਼ ਆਪਣੇ ਭਰਾਵਾਂ ਨਾਲੋਂ ਵੱਧ ਆਦਰਯੋਗ ਸੀ। ਉਸਦੀ ਮਾਂ ਨੇ ਉਸਦਾ ਨਾਮ ਯਬੇਜ਼ ਰੱਖਿਆ ਸੀ, “ਮੈਂ ਉਸਨੂੰ ਦਰਦ ਵਿੱਚ ਜਨਮ ਦਿੱਤਾ ਸੀ।”

1 Chronicles 4:9 (UKJV) And Jabez was more honourable than his brethren: and his mother called his name Jabez, saying, Because I bare him with sorrow.

7ਹੇਲਾਹ ਦੇ ਪੁੱਤਰ: ਜ਼ੇਰੇਥ, ਜ਼ੋਹਰ, ਏਥਨਾਨ,

8ਅਤੇ ਕੋਜ਼, ਜੋ ਅਨੂਬ ਅਤੇ ਹਜ਼ੋਬੇਬਾਹ ਦਾ ਪਿਤਾ ਅਤੇ ਹਾਰੂਮ ਦੇ ਪੁੱਤਰ ਅਹਰਹੇਲ ਦੇ ਗੋਤ ਵਿੱਚੋਂ ਸੀ।

9ਯਬੇਜ਼ ਆਪਣੇ ਭਰਾਵਾਂ ਨਾਲੋਂ ਵੱਧ ਆਦਰਯੋਗ ਸੀ। ਉਸਦੀ ਮਾਂ ਨੇ ਉਸਦਾ ਨਾਮ ਯਬੇਜ਼ ਰੱਖਿਆ ਸੀ, “ਮੈਂ ਉਸਨੂੰ ਦਰਦ ਵਿੱਚ ਜਨਮ ਦਿੱਤਾ ਸੀ।”

10ਅਤੇ ਯਬੇਜ਼ ਨੇ ਇਸਰਾਏਲ ਦੇ ਪਰਮੇਸ਼ਵਰ ਅੱਗੇ ਬੇਨਤੀ ਕਰ ਕੇ ਆਖਿਆ, “ਹਾਏ” ਕਾਸ਼ ਕਿ ਤੂੰ ਮੈਨੂੰ ਸੱਚ ਮੁੱਚ ਬਰਕਤ ਦਿੰਦਾ ਤੇ ਮੇਰੀਆਂ ਹੱਦਾਂ ਨੂੰ ਵਧਾਉਂਦਾ ਤੇ ਤੇਰਾ ਹੱਥ ਮੇਰੇ ਨਾਲ ਰਹਿੰਦਾ ਅਤੇ ਤੂੰ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਉਹ ਮੈਨੂੰ ਦੁੱਖ ਨਾ ਦੇਵੇ! ਅਤੇ ਪਰਮੇਸ਼ਵਰ ਨੇ ਪ੍ਰਾਰਥਨਾ ਸੁਣ ਲਈ ਅਤੇ ਉਸ ਦੇ ਅਨੁਸਾਰ ਕੀਤਾ।

11ਅਤੇ ਸ਼ੁਹਾਹ ਦੇ ਭਰਾ ਕੇਲੂਬ ਤੋਂ ਮਹੀਰ ਜੰਮਿਆਂ ਜਿਹੜਾ ਅਸ਼ਤੋਨ ਦਾ ਪਿਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.