8ਅਤੇ ਬੇਲਾ ਆਜ਼ਾਜ਼ ਦਾ ਪੁੱਤਰ, ਸ਼ੇਮਾ ਦਾ ਪੁੱਤ੍ਰ, ਯੋਏਲ ਦਾ ਪੁੱਤ੍ਰ। ਜਿਹੜਾ ਅਰੋਏਰ ਵਿੱਚ ਨਬੋ ਤੇ ਬਆਲ-ਮਓਨ ਤੀਕ ਵੱਸਦਾ ਸੀ।
9ਪੂਰਬ ਵੱਲ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਤੱਕ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਜੋ ਫ਼ਰਾਤ ਦਰਿਆ ਤੱਕ ਫੈਲਿਆ ਹੋਇਆ ਸੀ ਕਿਉਂ ਜੋ ਗਿਲਆਦ ਵਿੱਚ ਉਹਨਾਂ ਦੇ ਪਸ਼ੂ ਬਹੁਤ ਵਧ ਗਏ ਸਨ।
10ਸ਼ਾਊਲ ਦੇ ਰਾਜ ਦੌਰਾਨ ਉਹਨਾਂ ਨੇ ਹਗਰੀਆਂ ਨਾਲ ਯੁੱਧ ਕੀਤਾ, ਜੋ ਉਹਨਾਂ ਦੇ ਹੱਥੋਂ ਹਾਰ ਗਏ ਸਨ। ਉਹਨਾਂ ਨੇ ਗਿਲਆਦ ਦੇ ਪੂਰਬ ਵੱਲ ਸਾਰੇ ਇਲਾਕੇ ਵਿੱਚ ਹਗਰੀਆਂ ਦੇ ਘਰਾਂ ਉੱਤੇ ਕਬਜ਼ਾ ਕਰ ਲਿਆ।
11ਗਾਦੀ ਉਹਨਾਂ ਦੇ ਸਾਹਮਣੇ ਬਾਸ਼ਾਨ ਦੇ ਦੇਸ਼ ਵਿੱਚ ਸਲੇਕਾਹ ਤੀਕ ਵੱਸੇ:
12ਬਾਸ਼ਾਨ ਵਿੱਚ ਯੋਏਲ ਪ੍ਰਧਾਨ, ਸ਼ਾਫਾਮ ਦੂਜਾ, ਫਿਰ ਜਨਈ ਅਤੇ ਸ਼ਾਫ਼ਾਟ ਸਨ।