28ਸਮੂਏਲ ਦੇ ਪੁੱਤਰ: ਉਹ ਦਾ ਜੇਠਾ ਪੁੱਤਰ ਯੋਏਲ ਅਤੇ ਅਬੀਯਾਹ ਦੂਜਾ ਪੁੱਤਰ।
29ਮੇਰਾਰੀ ਦੇ ਉੱਤਰਾਧਿਕਾਰੀ: ਮਹਲੀ, ਉਹ ਦਾ ਪੁੱਤਰ ਲਿਬਨੀ, ਉਹ ਦਾ ਪੁੱਤਰ ਸ਼ਿਮਈ, ਉਹ ਦਾ ਪੁੱਤਰ ਉਜ਼ਾਹ,
30ਉਹ ਦਾ ਪੁੱਤਰ ਸ਼ਿਮਆ, ਉਹ ਦਾ ਪੁੱਤਰ ਹੱਗਯਾਹ ਅਤੇ ਉਹ ਦਾ ਪੁੱਤਰ ਅਸ਼ਾਯਾਹ।
31ਇਹ ਉਹ ਆਦਮੀ ਹਨ ਜੋ ਦਾਵੀਦ ਨੇ ਸੰਦੂਕ ਮੁੱਖ ਸਥਾਨ ਵਿੱਚ ਲਿਆਉਣ ਤੋਂ ਬਾਅਦ ਯਾਹਵੇਹ ਦੇ ਘਰ ਵਿੱਚ ਗਵੱਈਯਾਂ ਨੂੰ ਨਿਯੁਕਤ ਕੀਤਾ ਸੀ।
32ਅਤੇ ਜਦ ਤੀਕ ਕਿ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਨੂੰ ਬਣਾ ਲਿਆ ਉਹ ਮੰਡਲੀ ਦੇ ਤੰਬੂ ਦੇ ਡੇਰੇ ਦੇ ਅੱਗੇ ਗਾਉਣ ਦੀ ਸੇਵਾ ਕਰਦੇ ਸਨ ਅਤੇ ਉਹ ਆਪਣੀ ਵਾਰੀ ਦੇ ਅਨੁਸਾਰ ਆਪਣੀ ਟਹਿਲ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ।