24ਉਸ ਦੀ ਧੀ ਸ਼ਅਰਾਹ ਸੀ ਜਿਸ ਨੇ ਹੇਠਲੇ ਅਤੇ ਉੱਪਰਲੇ ਬੈਥ-ਹੋਰੋਨ ਦੇ ਨਾਲ-ਨਾਲ ਉਜ਼ੇਨ ਸ਼ੀਰਾਹ ਨੂੰ ਬਣਾਇਆ ਸੀ।)
25ਰਾਫ਼ਾਹ ਉਸ ਦਾ ਪੁੱਤਰ ਸੀ, ਰੇਸ਼ਫ਼ ਉਸਦਾ ਪੁੱਤਰ ਸੀ, ਉਸਦਾ ਪੁੱਤਰ ਤੇਲਾਹ, ਉਸਦਾ ਪੁੱਤਰ ਤਾਹਨ।
26ਉਸਦਾ ਪੁੱਤਰ ਲਾਦਾਨ, ਉਸਦਾ ਪੁੱਤਰ ਅੰਮੀਹੂਦ, ਉਹ ਦਾ ਪੁੱਤਰ ਅਲੀਸ਼ਾਮਾ,
27ਉਸਦਾ ਪੁੱਤਰ ਨੂਨ ਅਤੇ ਉਸਦਾ ਪੁੱਤਰ ਯੇਹੋਸ਼ੁਆ।
28ਉਹਨਾਂ ਦੀਆਂ ਜ਼ਮੀਨਾਂ ਅਤੇ ਬਸਤੀਆਂ ਵਿੱਚ ਬੈਤਏਲ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ, ਪੂਰਬ ਵੱਲ ਨਾਰਾਨ, ਪੱਛਮ ਵੱਲ ਗੇਜ਼ੇਰ ਅਤੇ ਉਸ ਦੇ ਪਿੰਡ ਅਤੇ ਅੱਯਾਹ ਅਤੇ ਉਸ ਦੇ ਪਿੰਡਾਂ ਤੱਕ ਸ਼ੇਕੇਮ ਅਤੇ ਉਸ ਦੇ ਪਿੰਡ ਸ਼ਾਮਲ ਸਨ।