1 ਇਤਿਹਾਸ 9

ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ, ਪਰਮੇਸ਼ਵਰ ਦੇ ਘਰ ਦਾ ਅਧਿਕਾਰੀ ਸੀ।

1 Chronicles 9:11 (UKJV) And Azariah the son of Hilkiah, the son of Meshullam, the son of Zadok, the son of Meraioth, the son of Ahitub, the ruler of the house of God;

9ਬਿਨਯਾਮੀਨ ਦੇ ਲੋਕ, ਜਿਵੇਂ ਕਿ ਉਹਨਾਂ ਦੀ ਵੰਸ਼ਾਵਲੀ ਵਿੱਚ ਸੂਚੀਬੱਧ ਕੀਤੇ ਗਏ ਹਨ, 956 ਹਨ। ਇਹ ਸਾਰੇ ਆਦਮੀ ਆਪਣੇ ਪਰਿਵਾਰ ਦੇ ਮੁਖੀ ਸਨ।

10ਜਾਜਕਾਂ ਵਿੱਚੋਂ: ਯਦਾਯਾਹ; ਯਹੋਯਾਰੀਬ; ਯਾਕੀਨ;

11ਅਜ਼ਰਯਾਹ ਹਿਲਕੀਯਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਸਾਦੋਕ ਦਾ ਪੁੱਤਰ, ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ, ਪਰਮੇਸ਼ਵਰ ਦੇ ਘਰ ਦਾ ਅਧਿਕਾਰੀ ਸੀ।

12ਯਰੋਹਾਮ ਦਾ ਪੁੱਤਰ ਅਦਾਯਾਹ, ਪਸ਼ਹੂਰ ਦਾ ਪੁੱਤਰ, ਮਲਕੀਯਾਹ ਦਾ ਪੁੱਤਰ ਅਤੇ ਮਸਾਈ ਅਦੀਏਲ ਦਾ ਪੁੱਤਰ, ਉਹ ਯਹਜ਼ੇਰਾਹ ਦਾ ਪੁੱਤਰ, ਮਸ਼ੁੱਲਾਮ ਦਾ ਪੁੱਤਰ, ਮਸ਼ੱਲਿਮਥ ਦਾ ਪੁੱਤਰ, ਉਹ ਇਮੇਰ ਦਾ ਪੁੱਤਰ ਸੀ।

13ਜਾਜਕ ਜਿਹੜੇ ਪਰਿਵਾਰਾਂ ਦੇ ਮੁਖੀ ਸਨ, ਉਹਨਾਂ ਦੀ ਗਿਣਤੀ 1,760 ਸੀ। ਉਹ ਯੋਗ ਆਦਮੀ ਸਨ, ਪਰਮੇਸ਼ਵਰ ਦੇ ਘਰ ਵਿੱਚ ਸੇਵਾ ਕਰਨ ਲਈ ਜ਼ਿੰਮੇਵਾਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.