1 ਇਤਿਹਾਸ 9

ਪੂਰਬ ਵੱਲ ਰਾਜੇ ਦੇ ਦਰਵਾਜ਼ੇ ਵਿੱਚ, ਮੌਜੂਦਾ ਸਮੇਂ ਤੱਕ ਤਾਇਨਾਤ ਹਨ। ਇਹ ਲੇਵੀਆਂ ਦੇ ਡੇਰੇ ਦੇ ਦਰਬਾਨ ਸਨ।

1 Chronicles 9:18 (UKJV) Who until now waited in the king's gate eastward: they were porters in the companies of the children of Levi.

16ਓਬਦਯਾਹ ਸ਼ਮਅਯਾਹ ਦਾ ਪੁੱਤਰ, ਗਾਲਾਲ ਦਾ ਪੁੱਤਰ, ਯਦੂਥੂਨ ਦਾ ਪੁੱਤਰ; ਅਤੇ ਆਸਾ ਦਾ ਪੁੱਤਰ ਬਰਕਯਾਹ, ਅਲਕਾਨਾਹ ਦਾ ਪੁੱਤਰ, ਜੋ ਨਟੋਫਾਥੀਆਂ ਦੇ ਪਿੰਡਾਂ ਵਿੱਚ ਰਹਿੰਦਾ ਸੀ।

17ਦਰਬਾਨ: ਸ਼ੱਲੂਮ, ਅੱਕੂਬ, ਤਲਮੋਨ, ਅਹੀਮਾਨ ਅਤੇ ਉਹਨਾਂ ਦੇ ਸਾਥੀ ਲੇਵੀ, ਉਹਨਾਂ ਦੇ ਮੁਖੀਏ ਸ਼ੱਲੂਮ

18ਪੂਰਬ ਵੱਲ ਰਾਜੇ ਦੇ ਦਰਵਾਜ਼ੇ ਵਿੱਚ, ਮੌਜੂਦਾ ਸਮੇਂ ਤੱਕ ਤਾਇਨਾਤ ਹਨ। ਇਹ ਲੇਵੀਆਂ ਦੇ ਡੇਰੇ ਦੇ ਦਰਬਾਨ ਸਨ।

19ਸ਼ੱਲੂਮ ਕੋਰੇ ਦਾ ਪੁੱਤਰ, ਅਬਯਾਸਾਫ਼ ਦਾ ਪੁੱਤਰ, ਕੋਰਾਹ ਦਾ ਪੁੱਤਰ ਅਤੇ ਉਹ ਦੇ ਪਰਿਵਾਰ ਵਿੱਚੋਂ ਉਸਦੇ ਸਾਥੀ ਦਰਬਾਨ (ਕੋਰਾਹੀਆਂ) ਤੰਬੂ ਦੀਆਂ ਚੌਂਕਾਂ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਸਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਤੰਬੂ ਦੀ ਰਾਖੀ ਕੀਤੀ ਸੀ। ਯਾਹਵੇਹ ਦੇ ਨਿਵਾਸ ਲਈ ਪ੍ਰਵੇਸ਼ ਦੁਆਰ।

20ਪਹਿਲੇ ਸਮਿਆਂ ਵਿੱਚ ਅਲਆਜ਼ਾਰ ਦਾ ਪੁੱਤਰ ਫੀਨਹਾਸ ਦਰਬਾਨਾਂ ਦਾ ਅਧਿਕਾਰੀ ਸੀ ਅਤੇ ਯਾਹਵੇਹ ਉਸ ਦੇ ਨਾਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.