1 ਇਤਿਹਾਸ 9

ਊਥਈ ਅੰਮੀਹੂਦ ਦਾ ਪੁੱਤਰ, ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ। ਯਹੂਦਾਹ ਦੇ ਪੁੱਤਰ ਪੇਰੇਜ਼ ਦੀ ਸੰਤਾਨ।

1 Chronicles 9:4 (UKJV) Uthai the son of Ammihud, the son of Omri, the son of Imri, the son of Bani, of the children of Pharez the son of Judah.

2ਹੁਣ ਸਭ ਤੋਂ ਪਹਿਲਾਂ ਆਪਣੇ ਨਗਰਾਂ ਵਿੱਚ ਆਪਣੀ ਜਾਇਦਾਦ ਉੱਤੇ ਮੁੜ ਵਸਣ ਵਾਲੇ ਕੁਝ ਇਸਰਾਏਲੀ, ਜਾਜਕ, ਲੇਵੀ ਅਤੇ ਮੰਦਰ ਦੇ ਸੇਵਕ ਸਨ।

3ਯਹੂਦਾਹ ਤੋਂ ਬਿਨਯਾਮੀਨ ਅਤੇ ਇਫ਼ਰਾਈਮ ਅਤੇ ਮਨੱਸ਼ੇਹ ਵਿੱਚੋਂ ਜਿਹੜੇ ਯੇਰੂਸ਼ਲੇਮ ਵਿੱਚ ਰਹਿੰਦੇ ਸਨ,

4ਊਥਈ ਅੰਮੀਹੂਦ ਦਾ ਪੁੱਤਰ, ਆਮਰੀ ਦਾ ਪੁੱਤਰ, ਇਮਰੀ ਦਾ ਪੁੱਤਰ, ਬਾਨੀ ਦਾ ਪੁੱਤਰ। ਯਹੂਦਾਹ ਦੇ ਪੁੱਤਰ ਪੇਰੇਜ਼ ਦੀ ਸੰਤਾਨ।

5ਸ਼ੀਲੋਹਨੀ ਵਿੱਚੋਂ: ਅਸ਼ਾਯਾਹ ਜੇਠਾ ਅਤੇ ਉਸਦੇ ਪੁੱਤਰ।

6ਜ਼ੇਰਾਹੀਆਂ ਵਿੱਚੋਂ: ਯੂਏਲ। ਯਹੂਦਾਹ ਦੇ ਲੋਕਾਂ ਦੀ ਗਿਣਤੀ 690 ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.