ਉਪਦੇਸ਼ਕ 1

ਉਪਦੇਸ਼ਕ ਆਖਦਾ ਹੈ, “ਵਿਅਰਥ! ਵਿਅਰਥ! ਬਿਲਕੁਲ! ਸਭ ਕੁਝ ਅਰਥਹੀਣ ਹੈ।”

Ecclesiastes 1:2 (UKJV) Vanity of vanities, says the Preacher, vanity of vanities; all is vanity.

1ਯੇਰੂਸ਼ਲੇਮ ਦੇ ਰਾਜਾ, ਦਾਵੀਦ ਦੇ ਪੁੱਤਰ, ਉਪਦੇਸ਼ਕ ਦੇ ਬਚਨ।

2ਉਪਦੇਸ਼ਕ ਆਖਦਾ ਹੈ, “ਵਿਅਰਥ! ਵਿਅਰਥ! ਬਿਲਕੁਲ! ਸਭ ਕੁਝ ਅਰਥਹੀਣ ਹੈ।”

3ਲੋਕਾਂ ਨੂੰ ਆਪਣੀ ਸਾਰੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ, ਜੋ ਉਹ ਸੂਰਜ ਦੇ ਹੇਠਾਂ ਕਰਦੇ ਹਨ?

4ਇੱਕ ਪੀੜ੍ਹੀ ਚਲੀ ਜਾਂਦੀ ਅਤੇ ਦੂਸਰੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟੱਲ ਰਹਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.