ਉਪਦੇਸ਼ਕ 10

ਭਾਵੇਂ ਮੂਰਖ ਸੜਕ ਤੇ ਤੁਰਦੇ ਹਨ, ਉਹਨਾਂ ਵਿੱਚ ਸਮਝ ਨਹੀਂ ਹੁੰਦੀ ਅਤੇ ਸਭ ਨੂੰ ਦਿਖਾਉਂਦੇ ਹਨ ਕਿ ਉਹ ਕਿੰਨੇ ਮੂਰਖ ਹਨ।

Ecclesiastes 10:3 (UKJV) Yea also, when he that is a fool walks by the way, his wisdom fails him, and he says to every one that he is a fool.

1ਜਿਵੇਂ ਮਰੀਆਂ ਮੱਖੀਆਂ ਅਤਰ ਨੂੰ ਗੰਧੀ ਬਦਬੂ ਦਿੰਦੀਆਂ ਹਨ, ਇਸੇ ਤਰ੍ਹਾਂ ਥੋੜੀ ਜਿਹੀ ਮੂਰਖਤਾ ਬੁੱਧ ਅਤੇ ਇੱਜ਼ਤ ਨੂੰ ਮਾਤ ਪਾ ਦਿੰਦੀ ਹੈ।

2ਬੁੱਧਵਾਨ ਦਾ ਦਿਲ ਉੱਚਿਤ ਗੱਲ ਵੱਲ ਹੁੰਦਾ ਹੈ, ਪਰ ਮੂਰਖ ਦਾ ਦਿਲ ਉਸਦੇ ਉਲਟ ਹੁੰਦਾ ਹੈ।

3ਭਾਵੇਂ ਮੂਰਖ ਸੜਕ ਤੇ ਤੁਰਦੇ ਹਨ, ਉਹਨਾਂ ਵਿੱਚ ਸਮਝ ਨਹੀਂ ਹੁੰਦੀ ਅਤੇ ਸਭ ਨੂੰ ਦਿਖਾਉਂਦੇ ਹਨ ਕਿ ਉਹ ਕਿੰਨੇ ਮੂਰਖ ਹਨ।

4ਜੇਕਰ ਕਿਸੇ ਹਾਕਮ ਦਾ ਗੁੱਸਾ ਤੁਹਾਡੇ ਵਿਰੁੱਧ ਉੱਠੇ, ਆਪਣਾ ਅਹੁਦਾ ਨਾ ਛੱਡੋ, ਕਿਉਂਕਿ ਤੁਹਾਡਾ ਧੀਰਜ ਉਸਦੇ ਗੁੱਸੇ ਨੂੰ ਬੁਝਾ ਦੇਵੇਗਾ।

5ਇੱਕ ਬੁਰਾਈ ਹੈ ਜੋ ਮੈਂ ਸੂਰਜ ਦੇ ਹੇਠਾਂ ਦੇਖੀ ਹੈ, ਇੱਕ ਹਾਕਮ ਦੀ ਭੁੱਲ ਨਾਲ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.