ਉਪਦੇਸ਼ਕ 10

ਜੇਕਰ ਕਿਸੇ ਹਾਕਮ ਦਾ ਗੁੱਸਾ ਤੁਹਾਡੇ ਵਿਰੁੱਧ ਉੱਠੇ, ਆਪਣਾ ਅਹੁਦਾ ਨਾ ਛੱਡੋ, ਕਿਉਂਕਿ ਤੁਹਾਡਾ ਧੀਰਜ ਉਸਦੇ ਗੁੱਸੇ ਨੂੰ ਬੁਝਾ ਦੇਵੇਗਾ।

Ecclesiastes 10:4 (UKJV) If the spirit of the ruler rise up against you, leave not your place; for yielding pacifies great offences.

2ਬੁੱਧਵਾਨ ਦਾ ਦਿਲ ਉੱਚਿਤ ਗੱਲ ਵੱਲ ਹੁੰਦਾ ਹੈ, ਪਰ ਮੂਰਖ ਦਾ ਦਿਲ ਉਸਦੇ ਉਲਟ ਹੁੰਦਾ ਹੈ।

3ਭਾਵੇਂ ਮੂਰਖ ਸੜਕ ਤੇ ਤੁਰਦੇ ਹਨ, ਉਹਨਾਂ ਵਿੱਚ ਸਮਝ ਨਹੀਂ ਹੁੰਦੀ ਅਤੇ ਸਭ ਨੂੰ ਦਿਖਾਉਂਦੇ ਹਨ ਕਿ ਉਹ ਕਿੰਨੇ ਮੂਰਖ ਹਨ।

4ਜੇਕਰ ਕਿਸੇ ਹਾਕਮ ਦਾ ਗੁੱਸਾ ਤੁਹਾਡੇ ਵਿਰੁੱਧ ਉੱਠੇ, ਆਪਣਾ ਅਹੁਦਾ ਨਾ ਛੱਡੋ, ਕਿਉਂਕਿ ਤੁਹਾਡਾ ਧੀਰਜ ਉਸਦੇ ਗੁੱਸੇ ਨੂੰ ਬੁਝਾ ਦੇਵੇਗਾ।

5ਇੱਕ ਬੁਰਾਈ ਹੈ ਜੋ ਮੈਂ ਸੂਰਜ ਦੇ ਹੇਠਾਂ ਦੇਖੀ ਹੈ, ਇੱਕ ਹਾਕਮ ਦੀ ਭੁੱਲ ਨਾਲ ਹੁੰਦੀ ਹੈ।

6ਮੂਰਖਾਂ ਨੂੰ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ, ਜਦੋਂ ਕਿ ਅਮੀਰ ਨੀਵੇਂ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.