1ਪਾਣੀ ਉੱਤੇ ਆਪਣੀ ਰੋਟੀ ਪਾ ਦਿਓ, ਤਾਂ ਕਈ ਦਿਨਾਂ ਬਾਅਦ ਤੁਹਾਨੂੰ ਵਾਪਸੀ ਮਿਲ ਜਾਵੇਗੀ।
2ਆਪਣੇ ਅੰਸ ਨੂੰ ਸੱਤ ਭਾਗਾਂ ਦੀ ਬਜਾਏ ਅੱਠ ਹਿੱਸਿਆ ਵਿੱਚ ਵੰਡ ਦੇ, ਕਿਉਂ ਜੋ ਤੂੰ ਨਹੀਂ ਜਾਣਦਾ ਕਿ ਧਰਤੀ ਉੱਤੇ ਕਿਹੜੀ ਆਫ਼ਤ ਆਵੇਗੀ।
3ਜੇਕਰ ਬੱਦਲ ਪਾਣੀ ਨਾਲ ਭਰੇ ਹੋਣ, ਤਾਂ ਉਹ ਧਰਤੀ ਉੱਤੇ ਵਰ੍ਹ ਕੇ ਖਾਲੀ ਹੋ ਜਾਂਦੇ ਹਨ, ਭਾਵੇਂ ਕੋਈ ਰੁੱਖ ਦੱਖਣ ਵੱਲ ਜਾਂ ਉੱਤਰ ਵੱਲ ਡਿੱਗੇ, ਜਿੱਥੇ ਉਹ ਡਿੱਗਦਾ ਹੈ ਉੱਥੇ ਹੀ ਪਿਆ ਰਹੇਗਾ।
4ਜੋ ਕੋਈ ਹਵਾ ਨੂੰ ਤੱਕਦਾ ਹੈ ਉਹ ਨਹੀਂ ਬੀਜੇਗਾ, ਜੋ ਕੋਈ ਬੱਦਲਾਂ ਵੱਲ ਵੇਖਦਾ ਹੈ ਉਹ ਵੱਢੇਗਾ ਨਹੀਂ।