ਉਪਦੇਸ਼ਕ 11

ਜੇਕਰ ਬੱਦਲ ਪਾਣੀ ਨਾਲ ਭਰੇ ਹੋਣ, ਤਾਂ ਉਹ ਧਰਤੀ ਉੱਤੇ ਵਰ੍ਹ ਕੇ ਖਾਲੀ ਹੋ ਜਾਂਦੇ ਹਨ, ਭਾਵੇਂ ਕੋਈ ਰੁੱਖ ਦੱਖਣ ਵੱਲ ਜਾਂ ਉੱਤਰ ਵੱਲ ਡਿੱਗੇ, ਜਿੱਥੇ ਉਹ ਡਿੱਗਦਾ ਹੈ ਉੱਥੇ ਹੀ ਪਿਆ ਰਹੇਗਾ।

Ecclesiastes 11:3 (UKJV) If the clouds be full of rain, they empty themselves upon the earth: and if the tree fall toward the south, or toward the north, in the place where the tree falls, there it shall be.

1ਪਾਣੀ ਉੱਤੇ ਆਪਣੀ ਰੋਟੀ ਪਾ ਦਿਓ, ਤਾਂ ਕਈ ਦਿਨਾਂ ਬਾਅਦ ਤੁਹਾਨੂੰ ਵਾਪਸੀ ਮਿਲ ਜਾਵੇਗੀ।

2ਆਪਣੇ ਅੰਸ ਨੂੰ ਸੱਤ ਭਾਗਾਂ ਦੀ ਬਜਾਏ ਅੱਠ ਹਿੱਸਿਆ ਵਿੱਚ ਵੰਡ ਦੇ, ਕਿਉਂ ਜੋ ਤੂੰ ਨਹੀਂ ਜਾਣਦਾ ਕਿ ਧਰਤੀ ਉੱਤੇ ਕਿਹੜੀ ਆਫ਼ਤ ਆਵੇਗੀ।

3ਜੇਕਰ ਬੱਦਲ ਪਾਣੀ ਨਾਲ ਭਰੇ ਹੋਣ, ਤਾਂ ਉਹ ਧਰਤੀ ਉੱਤੇ ਵਰ੍ਹ ਕੇ ਖਾਲੀ ਹੋ ਜਾਂਦੇ ਹਨ, ਭਾਵੇਂ ਕੋਈ ਰੁੱਖ ਦੱਖਣ ਵੱਲ ਜਾਂ ਉੱਤਰ ਵੱਲ ਡਿੱਗੇ, ਜਿੱਥੇ ਉਹ ਡਿੱਗਦਾ ਹੈ ਉੱਥੇ ਹੀ ਪਿਆ ਰਹੇਗਾ।

4ਜੋ ਕੋਈ ਹਵਾ ਨੂੰ ਤੱਕਦਾ ਹੈ ਉਹ ਨਹੀਂ ਬੀਜੇਗਾ, ਜੋ ਕੋਈ ਬੱਦਲਾਂ ਵੱਲ ਵੇਖਦਾ ਹੈ ਉਹ ਵੱਢੇਗਾ ਨਹੀਂ।

5ਜਿਵੇਂ ਕਿ ਤੁਸੀਂ ਹਵਾ ਦੇ ਰਸਤੇ ਨੂੰ ਨਹੀਂ ਜਾਣਦੇ, ਜਾਂ ਮਾਂ ਦੀ ਕੁੱਖ ਵਿੱਚ ਸਰੀਰ ਕਿਵੇਂ ਬਣਦਾ ਹੈ, ਇਸ ਲਈ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਨਹੀਂ ਸਮਝ ਸਕਦੇ, ਜੋ ਸਭ ਕੁਝ ਬਣਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.