ਉਪਦੇਸ਼ਕ 11

ਜਿਵੇਂ ਕਿ ਤੁਸੀਂ ਹਵਾ ਦੇ ਰਸਤੇ ਨੂੰ ਨਹੀਂ ਜਾਣਦੇ, ਜਾਂ ਮਾਂ ਦੀ ਕੁੱਖ ਵਿੱਚ ਸਰੀਰ ਕਿਵੇਂ ਬਣਦਾ ਹੈ, ਇਸ ਲਈ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਨਹੀਂ ਸਮਝ ਸਕਦੇ, ਜੋ ਸਭ ਕੁਝ ਬਣਾਉਂਦਾ ਹੈ।

Ecclesiastes 11:5 (UKJV) As you know not what is the way of the spirit, nor how the bones do grow in the womb of her that is with child: even so you know not the works of God who makes all.

3ਜੇਕਰ ਬੱਦਲ ਪਾਣੀ ਨਾਲ ਭਰੇ ਹੋਣ, ਤਾਂ ਉਹ ਧਰਤੀ ਉੱਤੇ ਵਰ੍ਹ ਕੇ ਖਾਲੀ ਹੋ ਜਾਂਦੇ ਹਨ, ਭਾਵੇਂ ਕੋਈ ਰੁੱਖ ਦੱਖਣ ਵੱਲ ਜਾਂ ਉੱਤਰ ਵੱਲ ਡਿੱਗੇ, ਜਿੱਥੇ ਉਹ ਡਿੱਗਦਾ ਹੈ ਉੱਥੇ ਹੀ ਪਿਆ ਰਹੇਗਾ।

4ਜੋ ਕੋਈ ਹਵਾ ਨੂੰ ਤੱਕਦਾ ਹੈ ਉਹ ਨਹੀਂ ਬੀਜੇਗਾ, ਜੋ ਕੋਈ ਬੱਦਲਾਂ ਵੱਲ ਵੇਖਦਾ ਹੈ ਉਹ ਵੱਢੇਗਾ ਨਹੀਂ।

5ਜਿਵੇਂ ਕਿ ਤੁਸੀਂ ਹਵਾ ਦੇ ਰਸਤੇ ਨੂੰ ਨਹੀਂ ਜਾਣਦੇ, ਜਾਂ ਮਾਂ ਦੀ ਕੁੱਖ ਵਿੱਚ ਸਰੀਰ ਕਿਵੇਂ ਬਣਦਾ ਹੈ, ਇਸ ਲਈ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਨਹੀਂ ਸਮਝ ਸਕਦੇ, ਜੋ ਸਭ ਕੁਝ ਬਣਾਉਂਦਾ ਹੈ।

6ਸਵੇਰ ਨੂੰ ਆਪਣਾ ਬੀਜ ਬੀਜੋ, ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦਿਓ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕੌਣ ਸਫਲ ਹੋਵੇਗਾ, ਇਹ ਜਾਂ ਉਹ ਜਾਂ ਦੋਵੇਂ ਬਰਾਬਰ ਚੰਗੇ ਹੋਣਗੇ।

7ਚਾਨਣ ਮਨ ਭਾਉਂਦਾ ਹੈ, ਅਤੇ ਸੂਰਜ ਨੂੰ ਵੇਖਣਾ ਅੱਖਾਂ ਨੂੰ ਚੰਗਾ ਲੱਗਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.