5ਜਿਵੇਂ ਕਿ ਤੁਸੀਂ ਹਵਾ ਦੇ ਰਸਤੇ ਨੂੰ ਨਹੀਂ ਜਾਣਦੇ, ਜਾਂ ਮਾਂ ਦੀ ਕੁੱਖ ਵਿੱਚ ਸਰੀਰ ਕਿਵੇਂ ਬਣਦਾ ਹੈ, ਇਸ ਲਈ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਨਹੀਂ ਸਮਝ ਸਕਦੇ, ਜੋ ਸਭ ਕੁਝ ਬਣਾਉਂਦਾ ਹੈ।
6ਸਵੇਰ ਨੂੰ ਆਪਣਾ ਬੀਜ ਬੀਜੋ, ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦਿਓ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕੌਣ ਸਫਲ ਹੋਵੇਗਾ, ਇਹ ਜਾਂ ਉਹ ਜਾਂ ਦੋਵੇਂ ਬਰਾਬਰ ਚੰਗੇ ਹੋਣਗੇ।
7ਚਾਨਣ ਮਨ ਭਾਉਂਦਾ ਹੈ, ਅਤੇ ਸੂਰਜ ਨੂੰ ਵੇਖਣਾ ਅੱਖਾਂ ਨੂੰ ਚੰਗਾ ਲੱਗਦਾ ਹੈ।
8ਭਾਵੇਂ ਕੋਈ ਕਿੰਨੇ ਵੀ ਸਾਲ ਜਿਉਂਦਾ ਰਹੇ, ਉਹਨਾਂ ਸਾਰਿਆਂ ਦਾ ਆਨੰਦ ਮਾਣੇ। ਪਰ ਉਹ ਹਨੇਰੇ ਦੇ ਦਿਨਾਂ ਨੂੰ ਚੇਤੇ ਰੱਖ, ਕਿਉਂਕਿ ਬਹੁਤ ਸਾਰੇ ਹੋਣਗੇ। ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ।
9ਹੇ ਜੁਆਨ! ਤੂੰ ਆਪਣੀ ਜੁਆਨੀ ਵਿੱਚ ਖੁਸ਼ ਰਹਿ, ਅਤੇ ਤੇਰੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਦਿਲ ਤੈਨੂੰ ਅਨੰਦ ਕਰੇ। ਆਪਣੇ ਮਨ ਦੇ ਰਾਹਾਂ ਉੱਤੇ ਚੱਲ ਅਤੇ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਚੱਲ, ਪਰ ਇਹ ਜਾਣ ਲੈ ਕਿ ਇਨ੍ਹਾਂ ਸਾਰੀਆਂ ਗੱਲਾਂ ਲਈ ਪਰਮੇਸ਼ਵਰ ਤੇਰਾ ਨਿਆਂ ਕਰੇਗਾ।