ਉਪਦੇਸ਼ਕ 11

ਸਵੇਰ ਨੂੰ ਆਪਣਾ ਬੀਜ ਬੀਜੋ, ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦਿਓ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕੌਣ ਸਫਲ ਹੋਵੇਗਾ, ਇਹ ਜਾਂ ਉਹ ਜਾਂ ਦੋਵੇਂ ਬਰਾਬਰ ਚੰਗੇ ਹੋਣਗੇ।

Ecclesiastes 11:6 (UKJV) In the morning sow your seed, and in the evening withhold not yours hand: for you know not whether shall prosper, either this or that, or whether they both shall be alike good.

4ਜੋ ਕੋਈ ਹਵਾ ਨੂੰ ਤੱਕਦਾ ਹੈ ਉਹ ਨਹੀਂ ਬੀਜੇਗਾ, ਜੋ ਕੋਈ ਬੱਦਲਾਂ ਵੱਲ ਵੇਖਦਾ ਹੈ ਉਹ ਵੱਢੇਗਾ ਨਹੀਂ।

5ਜਿਵੇਂ ਕਿ ਤੁਸੀਂ ਹਵਾ ਦੇ ਰਸਤੇ ਨੂੰ ਨਹੀਂ ਜਾਣਦੇ, ਜਾਂ ਮਾਂ ਦੀ ਕੁੱਖ ਵਿੱਚ ਸਰੀਰ ਕਿਵੇਂ ਬਣਦਾ ਹੈ, ਇਸ ਲਈ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਨਹੀਂ ਸਮਝ ਸਕਦੇ, ਜੋ ਸਭ ਕੁਝ ਬਣਾਉਂਦਾ ਹੈ।

6ਸਵੇਰ ਨੂੰ ਆਪਣਾ ਬੀਜ ਬੀਜੋ, ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦਿਓ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕੌਣ ਸਫਲ ਹੋਵੇਗਾ, ਇਹ ਜਾਂ ਉਹ ਜਾਂ ਦੋਵੇਂ ਬਰਾਬਰ ਚੰਗੇ ਹੋਣਗੇ।

7ਚਾਨਣ ਮਨ ਭਾਉਂਦਾ ਹੈ, ਅਤੇ ਸੂਰਜ ਨੂੰ ਵੇਖਣਾ ਅੱਖਾਂ ਨੂੰ ਚੰਗਾ ਲੱਗਦਾ ਹੈ।

8ਭਾਵੇਂ ਕੋਈ ਕਿੰਨੇ ਵੀ ਸਾਲ ਜਿਉਂਦਾ ਰਹੇ, ਉਹਨਾਂ ਸਾਰਿਆਂ ਦਾ ਆਨੰਦ ਮਾਣੇ। ਪਰ ਉਹ ਹਨੇਰੇ ਦੇ ਦਿਨਾਂ ਨੂੰ ਚੇਤੇ ਰੱਖ, ਕਿਉਂਕਿ ਬਹੁਤ ਸਾਰੇ ਹੋਣਗੇ। ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.