ਉਪਦੇਸ਼ਕ 11

ਭਾਵੇਂ ਕੋਈ ਕਿੰਨੇ ਵੀ ਸਾਲ ਜਿਉਂਦਾ ਰਹੇ, ਉਹਨਾਂ ਸਾਰਿਆਂ ਦਾ ਆਨੰਦ ਮਾਣੇ। ਪਰ ਉਹ ਹਨੇਰੇ ਦੇ ਦਿਨਾਂ ਨੂੰ ਚੇਤੇ ਰੱਖ, ਕਿਉਂਕਿ ਬਹੁਤ ਸਾਰੇ ਹੋਣਗੇ। ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ।

Ecclesiastes 11:8 (UKJV) But if a man live many years, and rejoice in them all; yet let him remember the days of darkness; for they shall be many. All that comes is vanity.

6ਸਵੇਰ ਨੂੰ ਆਪਣਾ ਬੀਜ ਬੀਜੋ, ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦਿਓ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕੌਣ ਸਫਲ ਹੋਵੇਗਾ, ਇਹ ਜਾਂ ਉਹ ਜਾਂ ਦੋਵੇਂ ਬਰਾਬਰ ਚੰਗੇ ਹੋਣਗੇ।

7ਚਾਨਣ ਮਨ ਭਾਉਂਦਾ ਹੈ, ਅਤੇ ਸੂਰਜ ਨੂੰ ਵੇਖਣਾ ਅੱਖਾਂ ਨੂੰ ਚੰਗਾ ਲੱਗਦਾ ਹੈ।

8ਭਾਵੇਂ ਕੋਈ ਕਿੰਨੇ ਵੀ ਸਾਲ ਜਿਉਂਦਾ ਰਹੇ, ਉਹਨਾਂ ਸਾਰਿਆਂ ਦਾ ਆਨੰਦ ਮਾਣੇ। ਪਰ ਉਹ ਹਨੇਰੇ ਦੇ ਦਿਨਾਂ ਨੂੰ ਚੇਤੇ ਰੱਖ, ਕਿਉਂਕਿ ਬਹੁਤ ਸਾਰੇ ਹੋਣਗੇ। ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ।

9ਹੇ ਜੁਆਨ! ਤੂੰ ਆਪਣੀ ਜੁਆਨੀ ਵਿੱਚ ਖੁਸ਼ ਰਹਿ, ਅਤੇ ਤੇਰੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਦਿਲ ਤੈਨੂੰ ਅਨੰਦ ਕਰੇ। ਆਪਣੇ ਮਨ ਦੇ ਰਾਹਾਂ ਉੱਤੇ ਚੱਲ ਅਤੇ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਚੱਲ, ਪਰ ਇਹ ਜਾਣ ਲੈ ਕਿ ਇਨ੍ਹਾਂ ਸਾਰੀਆਂ ਗੱਲਾਂ ਲਈ ਪਰਮੇਸ਼ਵਰ ਤੇਰਾ ਨਿਆਂ ਕਰੇਗਾ।

10ਇਸ ਲਈ ਚਿੰਤਾ ਨੂੰ ਆਪਣੇ ਦਿਲ ਵਿੱਚੋਂ ਕੱਢ ਦਿਓ ਅਤੇ ਬੁਰਿਆਈ ਆਪਣੇ ਸਰੀਰ ਵਿੱਚ ਕੱਢ ਸੁੱਟੋ, ਕਿਉਂ ਜੋ ਬਚਪਨ ਅਤੇ ਜੁਆਨੀ ਦੋਵੇਂ ਵਿਅਰਥ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.