ਉਪਦੇਸ਼ਕ 11

ਹੇ ਜੁਆਨ! ਤੂੰ ਆਪਣੀ ਜੁਆਨੀ ਵਿੱਚ ਖੁਸ਼ ਰਹਿ, ਅਤੇ ਤੇਰੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਦਿਲ ਤੈਨੂੰ ਅਨੰਦ ਕਰੇ। ਆਪਣੇ ਮਨ ਦੇ ਰਾਹਾਂ ਉੱਤੇ ਚੱਲ ਅਤੇ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਚੱਲ, ਪਰ ਇਹ ਜਾਣ ਲੈ ਕਿ ਇਨ੍ਹਾਂ ਸਾਰੀਆਂ ਗੱਲਾਂ ਲਈ ਪਰਮੇਸ਼ਵਰ ਤੇਰਾ ਨਿਆਂ ਕਰੇਗਾ।

Ecclesiastes 11:9 (UKJV) Rejoice, O young man, in your youth; and let your heart cheer you in the days of your youth, and walk in the ways of yours heart, and in the sight of yours eyes: but know you, that for all these things God will bring you into judgment.

7ਚਾਨਣ ਮਨ ਭਾਉਂਦਾ ਹੈ, ਅਤੇ ਸੂਰਜ ਨੂੰ ਵੇਖਣਾ ਅੱਖਾਂ ਨੂੰ ਚੰਗਾ ਲੱਗਦਾ ਹੈ।

8ਭਾਵੇਂ ਕੋਈ ਕਿੰਨੇ ਵੀ ਸਾਲ ਜਿਉਂਦਾ ਰਹੇ, ਉਹਨਾਂ ਸਾਰਿਆਂ ਦਾ ਆਨੰਦ ਮਾਣੇ। ਪਰ ਉਹ ਹਨੇਰੇ ਦੇ ਦਿਨਾਂ ਨੂੰ ਚੇਤੇ ਰੱਖ, ਕਿਉਂਕਿ ਬਹੁਤ ਸਾਰੇ ਹੋਣਗੇ। ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ।

9ਹੇ ਜੁਆਨ! ਤੂੰ ਆਪਣੀ ਜੁਆਨੀ ਵਿੱਚ ਖੁਸ਼ ਰਹਿ, ਅਤੇ ਤੇਰੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਦਿਲ ਤੈਨੂੰ ਅਨੰਦ ਕਰੇ। ਆਪਣੇ ਮਨ ਦੇ ਰਾਹਾਂ ਉੱਤੇ ਚੱਲ ਅਤੇ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਚੱਲ, ਪਰ ਇਹ ਜਾਣ ਲੈ ਕਿ ਇਨ੍ਹਾਂ ਸਾਰੀਆਂ ਗੱਲਾਂ ਲਈ ਪਰਮੇਸ਼ਵਰ ਤੇਰਾ ਨਿਆਂ ਕਰੇਗਾ।

10ਇਸ ਲਈ ਚਿੰਤਾ ਨੂੰ ਆਪਣੇ ਦਿਲ ਵਿੱਚੋਂ ਕੱਢ ਦਿਓ ਅਤੇ ਬੁਰਿਆਈ ਆਪਣੇ ਸਰੀਰ ਵਿੱਚ ਕੱਢ ਸੁੱਟੋ, ਕਿਉਂ ਜੋ ਬਚਪਨ ਅਤੇ ਜੁਆਨੀ ਦੋਵੇਂ ਵਿਅਰਥ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.