ਉਪਦੇਸ਼ਕ 6

ਜਿੰਨੇ ਜ਼ਿਆਦਾ ਸ਼ਬਦ, ਓਨੇ ਹੀ ਘੱਟ ਅਰਥ, ਅਤੇ ਇਸ ਨਾਲ ਮਨੁੱਖ ਨੂੰ ਕੀ ਲਾਭ ਹੁੰਦਾ ਹੈ?

Ecclesiastes 6:11 (UKJV) Seeing there be many things that increase vanity, what is man the better?

9ਅੱਖਾਂ ਤੋਂ ਵੇਖ ਲੈਣਾ ਲਾਲਸਾ ਵਿੱਚ ਭਟਕਣ ਨਾਲੋਂ ਚੰਗਾ ਹੈ, ਇਹ ਵੀ ਵਿਅਰਥ ਹੈ, ਅਤੇ ਇਹ ਜਿਵੇਂ ਹਵਾ ਦਾ ਫੱਕਣਾ ਹੈ।

10ਜੋ ਕੁਝ ਵੀ ਮੌਜੂਦ ਹੈ ਉਸ ਦਾ ਨਾਮ ਪਹਿਲਾਂ ਹੀ ਰੱਖਿਆ ਗਿਆ ਹੈ, ਅਤੇ ਮਨੁੱਖਤਾ ਕੀ ਹੈ, ਇਹ ਜਾਣਿਆ ਗਿਆ ਹੈ, ਕੋਈ ਵੀ ਉਸ ਵਿਅਕਤੀ ਨਾਲ ਕੋਈ ਨਹੀਂ ਲੜ ਸਕਦਾ ਜੋ ਤਾਕਤਵਰ ਹੈ।

11ਜਿੰਨੇ ਜ਼ਿਆਦਾ ਸ਼ਬਦ, ਓਨੇ ਹੀ ਘੱਟ ਅਰਥ, ਅਤੇ ਇਸ ਨਾਲ ਮਨੁੱਖ ਨੂੰ ਕੀ ਲਾਭ ਹੁੰਦਾ ਹੈ?

12ਕਿਉਂਕਿ ਕੌਣ ਜਾਣਦਾ ਹੈ ਕਿ ਮਨੁੱਖ ਦੇ ਲਈ ਜੀਵਨ ਵਿੱਚ ਕੀ ਚੰਗਾ ਹੈ, ਜਦ ਕਿ ਉਹ ਆਪਣੇ ਥੋੜ੍ਹੇ ਜਿਹੇ ਦਿਨ ਪਰਛਾਵੇਂ ਵਾਂਗੂੰ ਕੱਟਦਾ ਹੈ? ਉਹਨਾਂ ਨੂੰ ਕੌਣ ਦੱਸ ਸਕਦਾ ਹੈ ਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸੂਰਜ ਦੇ ਹੇਠਾਂ ਕੀ ਹੋਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.