ਉਪਦੇਸ਼ਕ 6

ਅੱਖਾਂ ਤੋਂ ਵੇਖ ਲੈਣਾ ਲਾਲਸਾ ਵਿੱਚ ਭਟਕਣ ਨਾਲੋਂ ਚੰਗਾ ਹੈ, ਇਹ ਵੀ ਵਿਅਰਥ ਹੈ, ਅਤੇ ਇਹ ਜਿਵੇਂ ਹਵਾ ਦਾ ਫੱਕਣਾ ਹੈ।

Ecclesiastes 6:9 (UKJV) Better is the sight of the eyes than the wandering of the desire: this is also vanity and vexation of spirit.

7ਹਰ ਇੱਕ ਦੀ ਮਿਹਨਤ ਆਪਣੇ ਮੂੰਹ ਲਈ ਹੈ, ਫਿਰ ਵੀ ਉਹਨਾਂ ਦੀ ਭੁੱਖ ਕਦੇ ਨਹੀਂ ਮਿਟਦੀ।

8ਬੁੱਧਵਾਨ ਨੂੰ ਮੂਰਖਾਂ ਨਾਲੋਂ ਜ਼ਿਆਦਾ ਕੀ ਫ਼ਾਇਦਾ ਹੈ? ਗਰੀਬਾਂ ਨੂੰ ਕੀ ਲਾਭ ਹੁੰਦਾ ਹੈ, ਇਹ ਜਾਣ ਕੇ ਕਿ ਦੂਜਿਆਂ ਦੇ ਸਾਹਮਣੇ ਕਿਵੇਂ ਚੱਲਣਾ ਹੈ?

9ਅੱਖਾਂ ਤੋਂ ਵੇਖ ਲੈਣਾ ਲਾਲਸਾ ਵਿੱਚ ਭਟਕਣ ਨਾਲੋਂ ਚੰਗਾ ਹੈ, ਇਹ ਵੀ ਵਿਅਰਥ ਹੈ, ਅਤੇ ਇਹ ਜਿਵੇਂ ਹਵਾ ਦਾ ਫੱਕਣਾ ਹੈ।

10ਜੋ ਕੁਝ ਵੀ ਮੌਜੂਦ ਹੈ ਉਸ ਦਾ ਨਾਮ ਪਹਿਲਾਂ ਹੀ ਰੱਖਿਆ ਗਿਆ ਹੈ, ਅਤੇ ਮਨੁੱਖਤਾ ਕੀ ਹੈ, ਇਹ ਜਾਣਿਆ ਗਿਆ ਹੈ, ਕੋਈ ਵੀ ਉਸ ਵਿਅਕਤੀ ਨਾਲ ਕੋਈ ਨਹੀਂ ਲੜ ਸਕਦਾ ਜੋ ਤਾਕਤਵਰ ਹੈ।

11ਜਿੰਨੇ ਜ਼ਿਆਦਾ ਸ਼ਬਦ, ਓਨੇ ਹੀ ਘੱਟ ਅਰਥ, ਅਤੇ ਇਸ ਨਾਲ ਮਨੁੱਖ ਨੂੰ ਕੀ ਲਾਭ ਹੁੰਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.