ਉਪਦੇਸ਼ਕ 6

ਪਰਮੇਸ਼ਵਰ ਕੁਝ ਲੋਕਾਂ ਨੂੰ ਦੌਲਤ, ਜਾਇਦਾਦ ਅਤੇ ਇੱਜ਼ਤ ਦਿੰਦਾ ਹੈ ਤਾਂਕਿ ਜੋ ਉਹਨਾਂ ਦੇ ਦਿਲਾਂ ਦੀ ਇੱਛਾ ਹੈ ਉਸਦੀ ਉਹਨਾਂ ਨੂੰ ਕਮੀ ਨਾ ਹੋਵੇ, ਪਰ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦਾ ਆਨੰਦ ਲੈਣ ਦੀ ਯੋਗਤਾ ਨਹੀਂ ਦਿੰਦਾ ਸਗੋਂ ਪਰਾਏ ਉਹਨਾਂ ਦਾ ਆਨੰਦ ਮਾਣਦੇ ਹਨ। ਇਹ ਵੀ ਵਿਅਰਥ ਹੈ ਅਤੇ ਇੱਕ ਗੰਭੀਰ ਬੁਰਾਈ ਹੈ।

Ecclesiastes 6:2 (UKJV) A man to whom God has given riches, wealth, and honour, so that he wants nothing for his soul of all that he desires, yet God gives him not power to eat thereof, but a stranger eats it: this is vanity, and it is an evil disease.

1ਮੈਂ ਸੂਰਜ ਦੇ ਹੇਠਾਂ ਇੱਕ ਹੋਰ ਬੁਰਾਈ ਵੇਖੀ ਹੈ ਅਤੇ ਇਹ ਮਨੁੱਖਜਾਤੀ ਉੱਤੇ ਬਹੁਤ ਭਾਰੂ ਹੈ।

2ਪਰਮੇਸ਼ਵਰ ਕੁਝ ਲੋਕਾਂ ਨੂੰ ਦੌਲਤ, ਜਾਇਦਾਦ ਅਤੇ ਇੱਜ਼ਤ ਦਿੰਦਾ ਹੈ ਤਾਂਕਿ ਜੋ ਉਹਨਾਂ ਦੇ ਦਿਲਾਂ ਦੀ ਇੱਛਾ ਹੈ ਉਸਦੀ ਉਹਨਾਂ ਨੂੰ ਕਮੀ ਨਾ ਹੋਵੇ, ਪਰ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦਾ ਆਨੰਦ ਲੈਣ ਦੀ ਯੋਗਤਾ ਨਹੀਂ ਦਿੰਦਾ ਸਗੋਂ ਪਰਾਏ ਉਹਨਾਂ ਦਾ ਆਨੰਦ ਮਾਣਦੇ ਹਨ। ਇਹ ਵੀ ਵਿਅਰਥ ਹੈ ਅਤੇ ਇੱਕ ਗੰਭੀਰ ਬੁਰਾਈ ਹੈ।

3ਇੱਕ ਆਦਮੀ ਦੇ ਸੌ ਬੱਚੇ ਹੋਣ ਅਤੇ ਕਈ ਸਾਲ ਜੀਉਂਦਾ ਰਹੇ, ਫਿਰ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੰਨਾ ਚਿਰ ਵੀ ਜੀਉਂਦਾ ਹੈ, ਜੇ ਉਸਨੇ ਆਪਣੀ ਖੁਸ਼ਹਾਲੀ ਦਾ ਅਨੰਦ ਨਹੀਂ ਉੱਠਾਇਆ ਅਤੇ ਉਹ ਦਫ਼ਨਾਇਆ ਵੀ ਨਾ ਜਾਵੇ, ਮੈਂ ਕਹਿੰਦਾ ਹਾਂ ਕਿ ਇਸ ਨਾਲੋਂ ਗਰਭ ਵਿੱਚੋਂ ਮਰਿਆ ਬੱਚਾ ਚੰਗਾ ਹੈ।

4ਕਿਉਂ ਜੋ ਇਹ ਵਿਅਰਥ ਆਉਂਦਾ ਅਤੇ ਹਨੇਰੇ ਵਿੱਚ ਚਲਾ ਜਾਂਦਾ ਹੈ, ਅਤੇ ਹਨੇਰੇ ਵਿੱਚ ਇਸ ਦਾ ਨਾਮ ਛੁੱਪ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.