ਉਪਦੇਸ਼ਕ 6

ਇੱਕ ਆਦਮੀ ਦੇ ਸੌ ਬੱਚੇ ਹੋਣ ਅਤੇ ਕਈ ਸਾਲ ਜੀਉਂਦਾ ਰਹੇ, ਫਿਰ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੰਨਾ ਚਿਰ ਵੀ ਜੀਉਂਦਾ ਹੈ, ਜੇ ਉਸਨੇ ਆਪਣੀ ਖੁਸ਼ਹਾਲੀ ਦਾ ਅਨੰਦ ਨਹੀਂ ਉੱਠਾਇਆ ਅਤੇ ਉਹ ਦਫ਼ਨਾਇਆ ਵੀ ਨਾ ਜਾਵੇ, ਮੈਂ ਕਹਿੰਦਾ ਹਾਂ ਕਿ ਇਸ ਨਾਲੋਂ ਗਰਭ ਵਿੱਚੋਂ ਮਰਿਆ ਬੱਚਾ ਚੰਗਾ ਹੈ।

Ecclesiastes 6:3 (UKJV) If a man brought forth an hundred children, and live many years, so that the days of his years be many, and his soul be not filled with good, and also that he have no burial; I say, that an untimely birth is better than he.

1ਮੈਂ ਸੂਰਜ ਦੇ ਹੇਠਾਂ ਇੱਕ ਹੋਰ ਬੁਰਾਈ ਵੇਖੀ ਹੈ ਅਤੇ ਇਹ ਮਨੁੱਖਜਾਤੀ ਉੱਤੇ ਬਹੁਤ ਭਾਰੂ ਹੈ।

2ਪਰਮੇਸ਼ਵਰ ਕੁਝ ਲੋਕਾਂ ਨੂੰ ਦੌਲਤ, ਜਾਇਦਾਦ ਅਤੇ ਇੱਜ਼ਤ ਦਿੰਦਾ ਹੈ ਤਾਂਕਿ ਜੋ ਉਹਨਾਂ ਦੇ ਦਿਲਾਂ ਦੀ ਇੱਛਾ ਹੈ ਉਸਦੀ ਉਹਨਾਂ ਨੂੰ ਕਮੀ ਨਾ ਹੋਵੇ, ਪਰ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦਾ ਆਨੰਦ ਲੈਣ ਦੀ ਯੋਗਤਾ ਨਹੀਂ ਦਿੰਦਾ ਸਗੋਂ ਪਰਾਏ ਉਹਨਾਂ ਦਾ ਆਨੰਦ ਮਾਣਦੇ ਹਨ। ਇਹ ਵੀ ਵਿਅਰਥ ਹੈ ਅਤੇ ਇੱਕ ਗੰਭੀਰ ਬੁਰਾਈ ਹੈ।

3ਇੱਕ ਆਦਮੀ ਦੇ ਸੌ ਬੱਚੇ ਹੋਣ ਅਤੇ ਕਈ ਸਾਲ ਜੀਉਂਦਾ ਰਹੇ, ਫਿਰ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੰਨਾ ਚਿਰ ਵੀ ਜੀਉਂਦਾ ਹੈ, ਜੇ ਉਸਨੇ ਆਪਣੀ ਖੁਸ਼ਹਾਲੀ ਦਾ ਅਨੰਦ ਨਹੀਂ ਉੱਠਾਇਆ ਅਤੇ ਉਹ ਦਫ਼ਨਾਇਆ ਵੀ ਨਾ ਜਾਵੇ, ਮੈਂ ਕਹਿੰਦਾ ਹਾਂ ਕਿ ਇਸ ਨਾਲੋਂ ਗਰਭ ਵਿੱਚੋਂ ਮਰਿਆ ਬੱਚਾ ਚੰਗਾ ਹੈ।

4ਕਿਉਂ ਜੋ ਇਹ ਵਿਅਰਥ ਆਉਂਦਾ ਅਤੇ ਹਨੇਰੇ ਵਿੱਚ ਚਲਾ ਜਾਂਦਾ ਹੈ, ਅਤੇ ਹਨੇਰੇ ਵਿੱਚ ਇਸ ਦਾ ਨਾਮ ਛੁੱਪ ਜਾਂਦਾ ਹੈ।

5ਭਾਵੇਂ ਇਸ ਨੇ ਨਾ ਕਦੇ ਸੂਰਜ ਨੂੰ ਵੇਖਿਆ ਜਾਂ ਨਾ ਹੀ ਕਿਸੇ ਗੱਲ ਨੂੰ ਜਾਣਿਆ, ਇਸ ਨੂੰ ਉਸ ਆਦਮੀ ਨਾਲੋਂ ਜ਼ਿਆਦਾ ਸੁੱਖ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.