ਉਪਦੇਸ਼ਕ 6

ਮੈਂ ਸੂਰਜ ਦੇ ਹੇਠਾਂ ਇੱਕ ਹੋਰ ਬੁਰਾਈ ਵੇਖੀ ਹੈ ਅਤੇ ਇਹ ਮਨੁੱਖਜਾਤੀ ਉੱਤੇ ਬਹੁਤ ਭਾਰੂ ਹੈ।

Ecclesiastes 6:1 (UKJV) There is an evil which I have seen under the sun, and it is common among men:

1ਮੈਂ ਸੂਰਜ ਦੇ ਹੇਠਾਂ ਇੱਕ ਹੋਰ ਬੁਰਾਈ ਵੇਖੀ ਹੈ ਅਤੇ ਇਹ ਮਨੁੱਖਜਾਤੀ ਉੱਤੇ ਬਹੁਤ ਭਾਰੂ ਹੈ।

2ਪਰਮੇਸ਼ਵਰ ਕੁਝ ਲੋਕਾਂ ਨੂੰ ਦੌਲਤ, ਜਾਇਦਾਦ ਅਤੇ ਇੱਜ਼ਤ ਦਿੰਦਾ ਹੈ ਤਾਂਕਿ ਜੋ ਉਹਨਾਂ ਦੇ ਦਿਲਾਂ ਦੀ ਇੱਛਾ ਹੈ ਉਸਦੀ ਉਹਨਾਂ ਨੂੰ ਕਮੀ ਨਾ ਹੋਵੇ, ਪਰ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦਾ ਆਨੰਦ ਲੈਣ ਦੀ ਯੋਗਤਾ ਨਹੀਂ ਦਿੰਦਾ ਸਗੋਂ ਪਰਾਏ ਉਹਨਾਂ ਦਾ ਆਨੰਦ ਮਾਣਦੇ ਹਨ। ਇਹ ਵੀ ਵਿਅਰਥ ਹੈ ਅਤੇ ਇੱਕ ਗੰਭੀਰ ਬੁਰਾਈ ਹੈ।

3ਇੱਕ ਆਦਮੀ ਦੇ ਸੌ ਬੱਚੇ ਹੋਣ ਅਤੇ ਕਈ ਸਾਲ ਜੀਉਂਦਾ ਰਹੇ, ਫਿਰ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੰਨਾ ਚਿਰ ਵੀ ਜੀਉਂਦਾ ਹੈ, ਜੇ ਉਸਨੇ ਆਪਣੀ ਖੁਸ਼ਹਾਲੀ ਦਾ ਅਨੰਦ ਨਹੀਂ ਉੱਠਾਇਆ ਅਤੇ ਉਹ ਦਫ਼ਨਾਇਆ ਵੀ ਨਾ ਜਾਵੇ, ਮੈਂ ਕਹਿੰਦਾ ਹਾਂ ਕਿ ਇਸ ਨਾਲੋਂ ਗਰਭ ਵਿੱਚੋਂ ਮਰਿਆ ਬੱਚਾ ਚੰਗਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.