ਉਪਦੇਸ਼ਕ 7

ਦਾਅਵਤ ਦੇ ਘਰ ਵਿੱਚ ਜਾਣ ਨਾਲੋਂ ਸੋਗ ਵਾਲੇ ਘਰ ਜਾਣਾ ਚੰਗਾ ਹੈ, ਕਿਉਂਕਿ ਮੌਤ ਹਰ ਕਿਸੇ ਦੀ ਮੰਜ਼ਲ ਹੈ ਅਤੇ ਜੀਉਂਦੇ ਲੋਕ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ।

Ecclesiastes 7:2 (UKJV) It is better to go to the house of mourning, than to go to the house of feasting: for that is the end of all men; and the living will lay it to his heart.

1ਇੱਕ ਚੰਗਾ ਨਾਮ ਅਤਰ ਨਾਲੋਂ ਚੰਗਾ ਹੈ, ਅਤੇ ਮੌਤ ਦਾ ਦਿਨ ਜਨਮ ਦੇ ਦਿਨ ਨਾਲੋਂ ਚੰਗਾ ਹੈ।

2ਦਾਅਵਤ ਦੇ ਘਰ ਵਿੱਚ ਜਾਣ ਨਾਲੋਂ ਸੋਗ ਵਾਲੇ ਘਰ ਜਾਣਾ ਚੰਗਾ ਹੈ, ਕਿਉਂਕਿ ਮੌਤ ਹਰ ਕਿਸੇ ਦੀ ਮੰਜ਼ਲ ਹੈ ਅਤੇ ਜੀਉਂਦੇ ਲੋਕ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ।

3ਹਾਸੇ ਨਾਲੋਂ ਨਿਰਾਸ਼ਾ ਚੰਗੀ ਹੈ, ਕਿਉਂਕਿ ਉਦਾਸ ਚਿਹਰਾ ਦਿਲ ਲਈ ਚੰਗਾ ਹੈ।

4ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵਿੱਚ, ਪਰ ਮੂਰਖਾਂ ਦਾ ਦਿਲ ਅਨੰਦ ਵਾਲੇ ਘਰ ਵਿੱਚ ਲੱਗਿਆ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.