1ਇੱਕ ਚੰਗਾ ਨਾਮ ਅਤਰ ਨਾਲੋਂ ਚੰਗਾ ਹੈ, ਅਤੇ ਮੌਤ ਦਾ ਦਿਨ ਜਨਮ ਦੇ ਦਿਨ ਨਾਲੋਂ ਚੰਗਾ ਹੈ।
2ਦਾਅਵਤ ਦੇ ਘਰ ਵਿੱਚ ਜਾਣ ਨਾਲੋਂ ਸੋਗ ਵਾਲੇ ਘਰ ਜਾਣਾ ਚੰਗਾ ਹੈ, ਕਿਉਂਕਿ ਮੌਤ ਹਰ ਕਿਸੇ ਦੀ ਮੰਜ਼ਲ ਹੈ ਅਤੇ ਜੀਉਂਦੇ ਲੋਕ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ।
3ਹਾਸੇ ਨਾਲੋਂ ਨਿਰਾਸ਼ਾ ਚੰਗੀ ਹੈ, ਕਿਉਂਕਿ ਉਦਾਸ ਚਿਹਰਾ ਦਿਲ ਲਈ ਚੰਗਾ ਹੈ।