ਉਪਦੇਸ਼ਕ 8

ਜੋ ਕੋਈ ਉਸ ਦੇ ਹੁਕਮ ਨੂੰ ਮੰਨਦਾ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਅਤੇ ਸਿਆਣਾ ਦਿਲ ਸਹੀ ਸਮੇਂ ਅਤੇ ਵਿਧੀ ਨੂੰ ਜਾਣ ਲਵੇਗਾ।

Ecclesiastes 8:5 (UKJV) Whoso keeps the commandment shall feel no evil thing: and a wise man's heart discerns both time and judgment.

3ਰਾਜੇ ਦੀ ਹਜ਼ੂਰੀ ਛੱਡਣ ਦੀ ਜਲਦਬਾਜ਼ੀ ਨਾ ਕਰ। ਕਿਸੇ ਬੁਰੇ ਕੰਮ ਲਈ ਖੜ੍ਹਾ ਨਾ ਹੋ, ਕਿਉਂਕਿ ਉਹ ਜੋ ਚਾਹੇਗਾ ਉਹ ਕਰੇਗਾ।

4ਕਿਉਂਕਿ ਇੱਕ ਰਾਜੇ ਦੀ ਆਗਿਆ ਵਿੱਚ ਸਮਰੱਥਾ ਹੁੰਦੀ ਹੈ ਉਸ ਨੂੰ ਕੌਣ ਕਹਿ ਸਕਦਾ ਹੈ, “ਤੁਸੀਂ ਇਹ ਕੀ ਕਰ ਰਹੇ ਹੋ?”

5ਜੋ ਕੋਈ ਉਸ ਦੇ ਹੁਕਮ ਨੂੰ ਮੰਨਦਾ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਅਤੇ ਸਿਆਣਾ ਦਿਲ ਸਹੀ ਸਮੇਂ ਅਤੇ ਵਿਧੀ ਨੂੰ ਜਾਣ ਲਵੇਗਾ।

6ਕਿਉਂਕਿ ਹਰ ਇੱਕ ਮਾਮਲੇ ਲਈ ਇੱਕ ਢੁਕਵਾਂ ਸਮਾਂ ਅਤੇ ਵਿਧੀ ਹੈ, ਭਾਵੇਂ ਕੋਈ ਵਿਅਕਤੀ ਦੁੱਖਾਂ ਦੁਆਰਾ ਦੱਬਿਆ ਹੋਵੇ।

7ਕਿਉਂਕਿ ਭਵਿੱਖ ਬਾਰੇ ਕੋਈ ਨਹੀਂ ਜਾਣਦਾ, ਕਿਸੇ ਹੋਰ ਨੂੰ ਕੌਣ ਦੱਸ ਸਕਦਾ ਹੈ ਕਿ ਕਿਵੇਂ ਹੋਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.