ਉਪਦੇਸ਼ਕ 8

ਰਾਜੇ ਦੀ ਹਜ਼ੂਰੀ ਛੱਡਣ ਦੀ ਜਲਦਬਾਜ਼ੀ ਨਾ ਕਰ। ਕਿਸੇ ਬੁਰੇ ਕੰਮ ਲਈ ਖੜ੍ਹਾ ਨਾ ਹੋ, ਕਿਉਂਕਿ ਉਹ ਜੋ ਚਾਹੇਗਾ ਉਹ ਕਰੇਗਾ।

Ecclesiastes 8:3 (UKJV) Be not hasty to go out of his sight: stand not in an evil thing; for he does whatsoever pleases him.

1ਬੁੱਧਵਾਨ ਦੇ ਵਰਗਾ ਕੌਣ ਹੈ? ਕਿਸੇ ਗੱਲ ਦੀ ਵਿਆਖਿਆ ਕੌਣ ਜਾਣਦਾ ਹੈ? ਮਨੁੱਖ ਦੀ ਬੁੱਧ ਉਸ ਦੇ ਚਿਹਰੇ ਨੂੰ ਚਮਕਾਉਂਦੀ ਹੈ ਅਤੇ ਉਸਦੇ ਚਿਹਰੇ ਦੀ ਕਠੋਰਤਾ ਬਦਲ ਜਾਂਦੀ ਹੈ।

2ਮੈਂ ਆਖਦਾ ਹਾਂ ਰਾਜੇ ਦਾ ਹੁਕਮ ਮੰਨੋ, ਕਿਉਂਕਿ ਤੁਸੀਂ ਪਰਮੇਸ਼ਵਰ ਦੇ ਅੱਗੇ ਸਹੁੰ ਖਾਧੀ ਸੀ।

3ਰਾਜੇ ਦੀ ਹਜ਼ੂਰੀ ਛੱਡਣ ਦੀ ਜਲਦਬਾਜ਼ੀ ਨਾ ਕਰ। ਕਿਸੇ ਬੁਰੇ ਕੰਮ ਲਈ ਖੜ੍ਹਾ ਨਾ ਹੋ, ਕਿਉਂਕਿ ਉਹ ਜੋ ਚਾਹੇਗਾ ਉਹ ਕਰੇਗਾ।

4ਕਿਉਂਕਿ ਇੱਕ ਰਾਜੇ ਦੀ ਆਗਿਆ ਵਿੱਚ ਸਮਰੱਥਾ ਹੁੰਦੀ ਹੈ ਉਸ ਨੂੰ ਕੌਣ ਕਹਿ ਸਕਦਾ ਹੈ, “ਤੁਸੀਂ ਇਹ ਕੀ ਕਰ ਰਹੇ ਹੋ?”

5ਜੋ ਕੋਈ ਉਸ ਦੇ ਹੁਕਮ ਨੂੰ ਮੰਨਦਾ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਅਤੇ ਸਿਆਣਾ ਦਿਲ ਸਹੀ ਸਮੇਂ ਅਤੇ ਵਿਧੀ ਨੂੰ ਜਾਣ ਲਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.