ਉਪਦੇਸ਼ਕ 8

ਕਿਉਂਕਿ ਇੱਕ ਰਾਜੇ ਦੀ ਆਗਿਆ ਵਿੱਚ ਸਮਰੱਥਾ ਹੁੰਦੀ ਹੈ ਉਸ ਨੂੰ ਕੌਣ ਕਹਿ ਸਕਦਾ ਹੈ, “ਤੁਸੀਂ ਇਹ ਕੀ ਕਰ ਰਹੇ ਹੋ?”

Ecclesiastes 8:4 (UKJV) Where the word of a king is, there is power: and who may say unto him, What do you?

2ਮੈਂ ਆਖਦਾ ਹਾਂ ਰਾਜੇ ਦਾ ਹੁਕਮ ਮੰਨੋ, ਕਿਉਂਕਿ ਤੁਸੀਂ ਪਰਮੇਸ਼ਵਰ ਦੇ ਅੱਗੇ ਸਹੁੰ ਖਾਧੀ ਸੀ।

3ਰਾਜੇ ਦੀ ਹਜ਼ੂਰੀ ਛੱਡਣ ਦੀ ਜਲਦਬਾਜ਼ੀ ਨਾ ਕਰ। ਕਿਸੇ ਬੁਰੇ ਕੰਮ ਲਈ ਖੜ੍ਹਾ ਨਾ ਹੋ, ਕਿਉਂਕਿ ਉਹ ਜੋ ਚਾਹੇਗਾ ਉਹ ਕਰੇਗਾ।

4ਕਿਉਂਕਿ ਇੱਕ ਰਾਜੇ ਦੀ ਆਗਿਆ ਵਿੱਚ ਸਮਰੱਥਾ ਹੁੰਦੀ ਹੈ ਉਸ ਨੂੰ ਕੌਣ ਕਹਿ ਸਕਦਾ ਹੈ, “ਤੁਸੀਂ ਇਹ ਕੀ ਕਰ ਰਹੇ ਹੋ?”

5ਜੋ ਕੋਈ ਉਸ ਦੇ ਹੁਕਮ ਨੂੰ ਮੰਨਦਾ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਅਤੇ ਸਿਆਣਾ ਦਿਲ ਸਹੀ ਸਮੇਂ ਅਤੇ ਵਿਧੀ ਨੂੰ ਜਾਣ ਲਵੇਗਾ।

6ਕਿਉਂਕਿ ਹਰ ਇੱਕ ਮਾਮਲੇ ਲਈ ਇੱਕ ਢੁਕਵਾਂ ਸਮਾਂ ਅਤੇ ਵਿਧੀ ਹੈ, ਭਾਵੇਂ ਕੋਈ ਵਿਅਕਤੀ ਦੁੱਖਾਂ ਦੁਆਰਾ ਦੱਬਿਆ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.