ਉਪਦੇਸ਼ਕ 9

ਕਿਉਂਕਿ ਜਿਉਂਦੇ ਲੋਕ ਜਾਣਦੇ ਹਨ ਕਿ ਉਹ ਮਰ ਜਾਣਗੇ, ਪਰ ਮੁਰਦੇ ਕੁਝ ਨਹੀਂ ਜਾਣਦੇ, ਉਹਨਾਂ ਦਾ ਕੋਈ ਹੋਰ ਫਲ ਨਹੀਂ ਹੈ, ਅਤੇ ਉਹਨਾਂ ਦਾ ਨਾਮ ਵੀ ਮਿਟ ਗਿਆ ਹੈ।

Ecclesiastes 9:5 (UKJV) For the living know that they shall die: but the dead know not any thing, neither have they any more a reward; for the memory of them is forgotten.

3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠਾਂ ਹੁੰਦੀਆਂ ਹਨ ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹਾ ਵਾਪਰਦਾ ਹੈ। ਲੋਕਾਂ ਦੇ ਦਿਲ ਬੁਰਿਆਈ ਨਾਲ ਭਰੇ ਹੋਵੇ ਹਨ ਜਦ ਤੱਕ ਉਹ ਜਿਉਂਦੇ ਹਨ ਉਹਨਾਂ ਦੇ ਦਿਲ ਪਾਗਲਪਨ ਵਿੱਚ ਰਹਿੰਦੇ ਹਨ ਇਸ ਤੋਂ ਬਾਅਦ ਉਹ ਮੁਰਦਿਆਂ ਵਿੱਚ ਚਲੇ ਜਾਂਦੇ ਹਨ।

4ਕੋਈ ਵੀ ਜਿਹੜਾ ਜੀਉਂਦਿਆਂ ਦੇ ਵਿੱਚ ਹੈ ਉਸਦੇ ਲਈ ਉਮੀਦ ਹੈ, ਕਿਉਂ ਜੋ ਮਰੇ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ!

5ਕਿਉਂਕਿ ਜਿਉਂਦੇ ਲੋਕ ਜਾਣਦੇ ਹਨ ਕਿ ਉਹ ਮਰ ਜਾਣਗੇ, ਪਰ ਮੁਰਦੇ ਕੁਝ ਨਹੀਂ ਜਾਣਦੇ, ਉਹਨਾਂ ਦਾ ਕੋਈ ਹੋਰ ਫਲ ਨਹੀਂ ਹੈ, ਅਤੇ ਉਹਨਾਂ ਦਾ ਨਾਮ ਵੀ ਮਿਟ ਗਿਆ ਹੈ।

6ਉਹਨਾਂ ਦਾ ਪਿਆਰ ਉਹਨਾਂ ਦੀ ਨਫ਼ਰਤ ਅਤੇ ਉਹਨਾਂ ਦੀ ਈਰਖਾ ਹੁਣ ਮੁੱਕ ਗਈ ਹੈ, ਫਿਰ ਕਦੇ ਵੀ ਸੂਰਜ ਦੇ ਹੇਠਾਂ ਵਾਪਰਨ ਵਾਲੀ ਕਿਸੇ ਵੀ ਚੀਜ਼ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੋਵੇਗਾ।

7ਆਪਣੇ ਰਾਹ ਤੁਰਿਆ ਜਾ, ਅਨੰਦ ਨਾਲ ਆਪਣੀ ਰੋਟੀ ਖਾ ਅਤੇ ਮੌਜ ਨਾਲ ਆਪਣੀ ਦਾਖ਼ਰਸ ਪੀ, ਕਿਉਂਕਿ ਪਰਮੇਸ਼ਵਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.