ਉਪਦੇਸ਼ਕ 9

ਉਹਨਾਂ ਦਾ ਪਿਆਰ ਉਹਨਾਂ ਦੀ ਨਫ਼ਰਤ ਅਤੇ ਉਹਨਾਂ ਦੀ ਈਰਖਾ ਹੁਣ ਮੁੱਕ ਗਈ ਹੈ, ਫਿਰ ਕਦੇ ਵੀ ਸੂਰਜ ਦੇ ਹੇਠਾਂ ਵਾਪਰਨ ਵਾਲੀ ਕਿਸੇ ਵੀ ਚੀਜ਼ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੋਵੇਗਾ।

Ecclesiastes 9:6 (UKJV) Also their love, and their hatred, and their envy, is now perished; neither have they any more a portion for ever in any thing that is done under the sun.

4ਕੋਈ ਵੀ ਜਿਹੜਾ ਜੀਉਂਦਿਆਂ ਦੇ ਵਿੱਚ ਹੈ ਉਸਦੇ ਲਈ ਉਮੀਦ ਹੈ, ਕਿਉਂ ਜੋ ਮਰੇ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ!

5ਕਿਉਂਕਿ ਜਿਉਂਦੇ ਲੋਕ ਜਾਣਦੇ ਹਨ ਕਿ ਉਹ ਮਰ ਜਾਣਗੇ, ਪਰ ਮੁਰਦੇ ਕੁਝ ਨਹੀਂ ਜਾਣਦੇ, ਉਹਨਾਂ ਦਾ ਕੋਈ ਹੋਰ ਫਲ ਨਹੀਂ ਹੈ, ਅਤੇ ਉਹਨਾਂ ਦਾ ਨਾਮ ਵੀ ਮਿਟ ਗਿਆ ਹੈ।

6ਉਹਨਾਂ ਦਾ ਪਿਆਰ ਉਹਨਾਂ ਦੀ ਨਫ਼ਰਤ ਅਤੇ ਉਹਨਾਂ ਦੀ ਈਰਖਾ ਹੁਣ ਮੁੱਕ ਗਈ ਹੈ, ਫਿਰ ਕਦੇ ਵੀ ਸੂਰਜ ਦੇ ਹੇਠਾਂ ਵਾਪਰਨ ਵਾਲੀ ਕਿਸੇ ਵੀ ਚੀਜ਼ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੋਵੇਗਾ।

7ਆਪਣੇ ਰਾਹ ਤੁਰਿਆ ਜਾ, ਅਨੰਦ ਨਾਲ ਆਪਣੀ ਰੋਟੀ ਖਾ ਅਤੇ ਮੌਜ ਨਾਲ ਆਪਣੀ ਦਾਖ਼ਰਸ ਪੀ, ਕਿਉਂਕਿ ਪਰਮੇਸ਼ਵਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ।

8ਹਮੇਸ਼ਾ ਚਿੱਟੇ ਕੱਪੜੇ ਪਹਿਨ ਅਤੇ ਹਮੇਸ਼ਾ ਆਪਣੇ ਸਿਰ ਨੂੰ ਤੇਲ ਨਾਲ ਮਸਹ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.