4ਉਸ ਵਿੱਚ ਮਾਸ ਦੇ ਟੁਕੜੇ ਪਾ, ਸਾਰੇ ਪਸੰਦੀਦੇ ਟੁਕੜੇ ਪੱਟ ਅਤੇ ਮੋਢੇ। ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ;
5ਅਤੇ ਇੱਜੜ ਵਿੱਚੋਂ ਚੁਣ-ਚੁਣ ਕੇ ਲੈ, ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ, ਅਤੇ ਚੰਗੀ ਤਰ੍ਹਾਂ ਉਬਾਲ, ਅਤੇ ਉਸ ਦੇ ਵਿੱਚ ਹੱਡੀਆਂ ਚੰਗੀ ਤਰ੍ਹਾਂ ਉਬਾਲ।
6“ ‘ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਹਾਏ, ਖ਼ੂਨ ਖ਼ਰਾਬੇ ਵਾਲੇ ਸ਼ਹਿਰ ਉੱਤੇ, ਉਸ ਕੜਾਹੇ ਉੱਤੇ ਜਿਸ ਤੇ ਜੰਗਾਲ ਲੱਗਾ ਹੈ, ਉਸ ਦਾ ਜੰਗਾਲ ਅਜੇ ਲਾਹਿਆ ਨਹੀਂ ਗਿਆ! ਜੋ ਵੀ ਕ੍ਰਮ ਵਿੱਚ ਆਵੇ ਉਸ ਵਿੱਚੋਂ ਟੁਕੜੇ-ਟੁਕੜੇ ਕਰਕੇ ਮਾਸ ਬਾਹਰ ਕੱਢ।
7“ ‘ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ। ਉਸ ਨੇ ਉਹ ਨੂੰ ਸੁੱਕੀ ਚੱਟਾਨ ਤੇ ਰੱਖਿਆ, ਧਰਤੀ ਤੇ ਨਹੀਂ ਡੋਲ੍ਹਿਆ ਕਿ ਮਿੱਟੀ ਵਿੱਚ ਢੱਕਿਆ ਜਾਏ।
8ਕ੍ਰੋਧ ਭੜਕਾਉਣ ਅਤੇ ਬਦਲਾ ਲੈਣ ਲਈ ਮੈਂ ਉਸ ਦਾ ਲਹੂ ਸੁੱਕੀ ਚੱਟਾਨ ਉੱਤੇ ਰੱਖਿਆ, ਤਾਂ ਜੋ ਉਹ ਢੱਕਿਆ ਨਾ ਜਾਵੇ।