ਹਿਜ਼ਕੀਏਲ 26

ਉਸ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨ੍ਹੀ ਧੂੜ ਉੱਠੇਗੀ ਕਿ ਤੁਹਾਨੂੰ ਲੁਕਾ ਲਵੇਗੀ। ਜਦੋਂ ਉਹ ਤੁਹਾਡੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ-ਖੜ ਨਾਲ ਤੁਹਾਡੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ।

Ezekiel 26:10 (UKJV) By reason of the abundance of his horses their dust shall cover you: your walls shall shake at the noise of the horsemen, and of the wheels, and of the chariots, when he shall enter into your gates, as men enter into a city wherein is made a breach.

8ਉਹ ਤਲਵਾਰ ਨਾਲ ਮੁੱਖ ਭੂਮੀ ਉੱਤੇ ਤੁਹਾਡੀਆਂ ਬਸਤੀਆਂ ਨੂੰ ਤਬਾਹ ਕਰ ਦੇਵੇਗਾ; ਉਹ ਤੁਹਾਡੇ ਵਿਰੁੱਧ ਘੇਰਾਬੰਦੀ ਕਰੇਗਾ, ਤੁਹਾਡੀਆਂ ਕੰਧਾਂ ਨੂੰ ਢਲਾਣ ਬਣਾਵੇਗਾ ਅਤੇ ਤੁਹਾਡੇ ਵਿਰੁੱਧ ਆਪਣੀਆਂ ਢਾਲਾਂ ਖੜੀਆਂ ਕਰੇਗਾ।

9ਉਹ ਤੁਹਾਡੀਆਂ ਕੰਧਾਂ ਉੱਤੇ ਆਪਣੇ ਭੰਨ-ਤੋੜ ਕਰਨ ਵਾਲੇ ਯੰਤਰਾ ਨੂੰ ਚਲਾਵੇਗਾ ਅਤੇ ਆਪਣੇ ਹਥਿਆਰਾਂ ਨਾਲ ਤੁਹਾਡੇ ਬੁਰਜਾਂ ਨੂੰ ਢਾਹ ਦੇਵੇਗਾ।

10ਉਸ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨ੍ਹੀ ਧੂੜ ਉੱਠੇਗੀ ਕਿ ਤੁਹਾਨੂੰ ਲੁਕਾ ਲਵੇਗੀ। ਜਦੋਂ ਉਹ ਤੁਹਾਡੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ-ਖੜ ਨਾਲ ਤੁਹਾਡੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ।

11ਉਸ ਦੇ ਘੋੜਿਆਂ ਦੇ ਖੁਰ ਤੁਹਾਡੀਆਂ ਸਾਰੀਆਂ ਗਲੀਆਂ ਨੂੰ ਲਤਾੜ ਦੇਣਗੇ; ਉਹ ਤੁਹਾਡੇ ਲੋਕਾਂ ਨੂੰ ਤਲਵਾਰ ਨਾਲ ਮਾਰ ਦੇਵੇਗਾ, ਅਤੇ ਤੁਹਾਡੇ ਮਜ਼ਬੂਤ ਥੰਮ੍ਹ ਜ਼ਮੀਨ ਤੇ ਡਿੱਗ ਜਾਣਗੇ।

12ਉਹ ਤੇਰੀ ਦੌਲਤ ਲੁੱਟ ਲੈਣਗੇ ਅਤੇ ਤੇਰਾ ਮਾਲ ਲੁੱਟ ਲੈਣਗੇ; ਉਹ ਤੁਹਾਡੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਤੁਹਾਡੇ ਚੰਗੇ ਘਰਾਂ ਨੂੰ ਢਾਹ ਦੇਣਗੇ ਅਤੇ ਤੁਹਾਡੇ ਪੱਥਰ, ਲੱਕੜ ਅਤੇ ਮਲਬਾ ਸਮੁੰਦਰ ਵਿੱਚ ਸੁੱਟ ਦੇਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.