7“ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਤਰ ਵੱਲੋਂ ਬਾਬੇਲ ਦੇ ਰਾਜੇ ਨਬੂਕਦਨੱਸਰ, ਰਾਜਿਆਂ ਦੇ ਰਾਜੇ, ਘੋੜਿਆਂ ਅਤੇ ਰੱਥਾਂ, ਘੋੜਸਵਾਰਾਂ ਅਤੇ ਇੱਕ ਵੱਡੀ ਸੈਨਾ ਨਾਲ ਸੂਰ ਦੇ ਵਿਰੁੱਧ ਲਿਆਉਣ ਜਾ ਰਿਹਾ ਹਾਂ।
8ਉਹ ਤਲਵਾਰ ਨਾਲ ਮੁੱਖ ਭੂਮੀ ਉੱਤੇ ਤੁਹਾਡੀਆਂ ਬਸਤੀਆਂ ਨੂੰ ਤਬਾਹ ਕਰ ਦੇਵੇਗਾ; ਉਹ ਤੁਹਾਡੇ ਵਿਰੁੱਧ ਘੇਰਾਬੰਦੀ ਕਰੇਗਾ, ਤੁਹਾਡੀਆਂ ਕੰਧਾਂ ਨੂੰ ਢਲਾਣ ਬਣਾਵੇਗਾ ਅਤੇ ਤੁਹਾਡੇ ਵਿਰੁੱਧ ਆਪਣੀਆਂ ਢਾਲਾਂ ਖੜੀਆਂ ਕਰੇਗਾ।
9ਉਹ ਤੁਹਾਡੀਆਂ ਕੰਧਾਂ ਉੱਤੇ ਆਪਣੇ ਭੰਨ-ਤੋੜ ਕਰਨ ਵਾਲੇ ਯੰਤਰਾ ਨੂੰ ਚਲਾਵੇਗਾ ਅਤੇ ਆਪਣੇ ਹਥਿਆਰਾਂ ਨਾਲ ਤੁਹਾਡੇ ਬੁਰਜਾਂ ਨੂੰ ਢਾਹ ਦੇਵੇਗਾ।
10ਉਸ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨ੍ਹੀ ਧੂੜ ਉੱਠੇਗੀ ਕਿ ਤੁਹਾਨੂੰ ਲੁਕਾ ਲਵੇਗੀ। ਜਦੋਂ ਉਹ ਤੁਹਾਡੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ-ਖੜ ਨਾਲ ਤੁਹਾਡੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ।
11ਉਸ ਦੇ ਘੋੜਿਆਂ ਦੇ ਖੁਰ ਤੁਹਾਡੀਆਂ ਸਾਰੀਆਂ ਗਲੀਆਂ ਨੂੰ ਲਤਾੜ ਦੇਣਗੇ; ਉਹ ਤੁਹਾਡੇ ਲੋਕਾਂ ਨੂੰ ਤਲਵਾਰ ਨਾਲ ਮਾਰ ਦੇਵੇਗਾ, ਅਤੇ ਤੁਹਾਡੇ ਮਜ਼ਬੂਤ ਥੰਮ੍ਹ ਜ਼ਮੀਨ ਤੇ ਡਿੱਗ ਜਾਣਗੇ।