5ਉਹ ਸਾਗਰ ਵਿੱਚ ਜਾਲ਼ ਸੁੱਟਣ ਦਾ ਸਥਾਨ ਹੋਵੇਗਾ, ਕਿਉਂ ਜੋ ਮੈਂ ਹੀ ਆਖਿਆ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟ ਦਾ ਮਾਲ ਹੋਵੇਗਾ,
6ਅਤੇ ਮੁੱਖ ਧਰਤੀ ਉੱਤੇ ਉਸ ਦੀਆਂ ਬਸਤੀਆਂ ਤਲਵਾਰ ਨਾਲ ਤਬਾਹ ਹੋ ਜਾਣਗੀਆਂ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।
7“ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਤਰ ਵੱਲੋਂ ਬਾਬੇਲ ਦੇ ਰਾਜੇ ਨਬੂਕਦਨੱਸਰ, ਰਾਜਿਆਂ ਦੇ ਰਾਜੇ, ਘੋੜਿਆਂ ਅਤੇ ਰੱਥਾਂ, ਘੋੜਸਵਾਰਾਂ ਅਤੇ ਇੱਕ ਵੱਡੀ ਸੈਨਾ ਨਾਲ ਸੂਰ ਦੇ ਵਿਰੁੱਧ ਲਿਆਉਣ ਜਾ ਰਿਹਾ ਹਾਂ।
8ਉਹ ਤਲਵਾਰ ਨਾਲ ਮੁੱਖ ਭੂਮੀ ਉੱਤੇ ਤੁਹਾਡੀਆਂ ਬਸਤੀਆਂ ਨੂੰ ਤਬਾਹ ਕਰ ਦੇਵੇਗਾ; ਉਹ ਤੁਹਾਡੇ ਵਿਰੁੱਧ ਘੇਰਾਬੰਦੀ ਕਰੇਗਾ, ਤੁਹਾਡੀਆਂ ਕੰਧਾਂ ਨੂੰ ਢਲਾਣ ਬਣਾਵੇਗਾ ਅਤੇ ਤੁਹਾਡੇ ਵਿਰੁੱਧ ਆਪਣੀਆਂ ਢਾਲਾਂ ਖੜੀਆਂ ਕਰੇਗਾ।
9ਉਹ ਤੁਹਾਡੀਆਂ ਕੰਧਾਂ ਉੱਤੇ ਆਪਣੇ ਭੰਨ-ਤੋੜ ਕਰਨ ਵਾਲੇ ਯੰਤਰਾ ਨੂੰ ਚਲਾਵੇਗਾ ਅਤੇ ਆਪਣੇ ਹਥਿਆਰਾਂ ਨਾਲ ਤੁਹਾਡੇ ਬੁਰਜਾਂ ਨੂੰ ਢਾਹ ਦੇਵੇਗਾ।