ਹਿਜ਼ਕੀਏਲ 26

ਅਤੇ ਮੁੱਖ ਧਰਤੀ ਉੱਤੇ ਉਸ ਦੀਆਂ ਬਸਤੀਆਂ ਤਲਵਾਰ ਨਾਲ ਤਬਾਹ ਹੋ ਜਾਣਗੀਆਂ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।

Ezekiel 26:6 (UKJV) And her daughters which are in the field shall be slain by the sword; and they shall know that I am the LORD.

4ਉਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਉਸਦੇ ਬੁਰਜਾਂ ਨੂੰ ਢਾਹ ਦੇਣਗੇ। ਮੈਂ ਉਸਦਾ ਮਲਬਾ ਕੱਢ ਦਿਆਂਗਾ ਅਤੇ ਉਸਨੂੰ ਇੱਕ ਨੰਗੀ ਚੱਟਾਨ ਬਣਾ ਦਿਆਂਗਾ।

5ਉਹ ਸਾਗਰ ਵਿੱਚ ਜਾਲ਼ ਸੁੱਟਣ ਦਾ ਸਥਾਨ ਹੋਵੇਗਾ, ਕਿਉਂ ਜੋ ਮੈਂ ਹੀ ਆਖਿਆ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟ ਦਾ ਮਾਲ ਹੋਵੇਗਾ,

6ਅਤੇ ਮੁੱਖ ਧਰਤੀ ਉੱਤੇ ਉਸ ਦੀਆਂ ਬਸਤੀਆਂ ਤਲਵਾਰ ਨਾਲ ਤਬਾਹ ਹੋ ਜਾਣਗੀਆਂ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।

7“ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਤਰ ਵੱਲੋਂ ਬਾਬੇਲ ਦੇ ਰਾਜੇ ਨਬੂਕਦਨੱਸਰ, ਰਾਜਿਆਂ ਦੇ ਰਾਜੇ, ਘੋੜਿਆਂ ਅਤੇ ਰੱਥਾਂ, ਘੋੜਸਵਾਰਾਂ ਅਤੇ ਇੱਕ ਵੱਡੀ ਸੈਨਾ ਨਾਲ ਸੂਰ ਦੇ ਵਿਰੁੱਧ ਲਿਆਉਣ ਜਾ ਰਿਹਾ ਹਾਂ।

8ਉਹ ਤਲਵਾਰ ਨਾਲ ਮੁੱਖ ਭੂਮੀ ਉੱਤੇ ਤੁਹਾਡੀਆਂ ਬਸਤੀਆਂ ਨੂੰ ਤਬਾਹ ਕਰ ਦੇਵੇਗਾ; ਉਹ ਤੁਹਾਡੇ ਵਿਰੁੱਧ ਘੇਰਾਬੰਦੀ ਕਰੇਗਾ, ਤੁਹਾਡੀਆਂ ਕੰਧਾਂ ਨੂੰ ਢਲਾਣ ਬਣਾਵੇਗਾ ਅਤੇ ਤੁਹਾਡੇ ਵਿਰੁੱਧ ਆਪਣੀਆਂ ਢਾਲਾਂ ਖੜੀਆਂ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.