ਹਿਜ਼ਕੀਏਲ 26

ਉਹ ਤਲਵਾਰ ਨਾਲ ਮੁੱਖ ਭੂਮੀ ਉੱਤੇ ਤੁਹਾਡੀਆਂ ਬਸਤੀਆਂ ਨੂੰ ਤਬਾਹ ਕਰ ਦੇਵੇਗਾ; ਉਹ ਤੁਹਾਡੇ ਵਿਰੁੱਧ ਘੇਰਾਬੰਦੀ ਕਰੇਗਾ, ਤੁਹਾਡੀਆਂ ਕੰਧਾਂ ਨੂੰ ਢਲਾਣ ਬਣਾਵੇਗਾ ਅਤੇ ਤੁਹਾਡੇ ਵਿਰੁੱਧ ਆਪਣੀਆਂ ਢਾਲਾਂ ਖੜੀਆਂ ਕਰੇਗਾ।

Ezekiel 26:8 (UKJV) He shall slay with the sword your daughters in the field: and he shall make a fort against you, and cast a mount against you, and lift up the buckler against you.

6ਅਤੇ ਮੁੱਖ ਧਰਤੀ ਉੱਤੇ ਉਸ ਦੀਆਂ ਬਸਤੀਆਂ ਤਲਵਾਰ ਨਾਲ ਤਬਾਹ ਹੋ ਜਾਣਗੀਆਂ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।

7“ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਤਰ ਵੱਲੋਂ ਬਾਬੇਲ ਦੇ ਰਾਜੇ ਨਬੂਕਦਨੱਸਰ, ਰਾਜਿਆਂ ਦੇ ਰਾਜੇ, ਘੋੜਿਆਂ ਅਤੇ ਰੱਥਾਂ, ਘੋੜਸਵਾਰਾਂ ਅਤੇ ਇੱਕ ਵੱਡੀ ਸੈਨਾ ਨਾਲ ਸੂਰ ਦੇ ਵਿਰੁੱਧ ਲਿਆਉਣ ਜਾ ਰਿਹਾ ਹਾਂ।

8ਉਹ ਤਲਵਾਰ ਨਾਲ ਮੁੱਖ ਭੂਮੀ ਉੱਤੇ ਤੁਹਾਡੀਆਂ ਬਸਤੀਆਂ ਨੂੰ ਤਬਾਹ ਕਰ ਦੇਵੇਗਾ; ਉਹ ਤੁਹਾਡੇ ਵਿਰੁੱਧ ਘੇਰਾਬੰਦੀ ਕਰੇਗਾ, ਤੁਹਾਡੀਆਂ ਕੰਧਾਂ ਨੂੰ ਢਲਾਣ ਬਣਾਵੇਗਾ ਅਤੇ ਤੁਹਾਡੇ ਵਿਰੁੱਧ ਆਪਣੀਆਂ ਢਾਲਾਂ ਖੜੀਆਂ ਕਰੇਗਾ।

9ਉਹ ਤੁਹਾਡੀਆਂ ਕੰਧਾਂ ਉੱਤੇ ਆਪਣੇ ਭੰਨ-ਤੋੜ ਕਰਨ ਵਾਲੇ ਯੰਤਰਾ ਨੂੰ ਚਲਾਵੇਗਾ ਅਤੇ ਆਪਣੇ ਹਥਿਆਰਾਂ ਨਾਲ ਤੁਹਾਡੇ ਬੁਰਜਾਂ ਨੂੰ ਢਾਹ ਦੇਵੇਗਾ।

10ਉਸ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨ੍ਹੀ ਧੂੜ ਉੱਠੇਗੀ ਕਿ ਤੁਹਾਨੂੰ ਲੁਕਾ ਲਵੇਗੀ। ਜਦੋਂ ਉਹ ਤੁਹਾਡੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ-ਖੜ ਨਾਲ ਤੁਹਾਡੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.