ਹਿਜ਼ਕੀਏਲ 27

ਬਾਸ਼ਾਨ ਦੇ ਬਲੂਤਾਂ ਦੇ ਰੁੱਖਾਂ ਦੀ ਉਹਨਾਂ ਨੇ ਤੇਰੇ ਚੱਪੂ ਬਣਾਏ। ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੋਵਰ ਤੋਂ, ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।

Ezekiel 27:6 (UKJV) Of the oaks of Bashan have they made yours oars; the company of the Ashurites have made your benches of ivory, brought out of the isles of Chittim.

4ਤੇਰੀਆਂ ਹੱਦਾਂ ਸਮੁੰਦਰ ਦੇ ਵਿੱਚ ਹਨ ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।

5ਉਹਨਾਂ ਨੇ ਸਨੀਰ ਦੀ ਚੀਲ ਦੇ ਰੁੱਖਾਂ ਤੋਂ ਤੇਰੇ ਫੱਟੇ ਬਣਾਏ; ਅਤੇ ਲਬਾਨੋਨ ਤੋਂ ਦਿਆਰ ਲੈ ਕੇ ਤੇਰੇ ਲਈ ਮਸਤੂਲ ਬਣਾਏ।

6ਬਾਸ਼ਾਨ ਦੇ ਬਲੂਤਾਂ ਦੇ ਰੁੱਖਾਂ ਦੀ ਉਹਨਾਂ ਨੇ ਤੇਰੇ ਚੱਪੂ ਬਣਾਏ। ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੋਵਰ ਤੋਂ, ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।

7ਤੁਹਾਡੇ ਜਹਾਜ਼ ਦਾ ਪਾਲ ਸੁੰਦਰ ਕਢਾਈ ਵਾਲੇ ਮਿਸਰੀ ਲਿਨਨ ਦਾ ਬਣਿਆ ਹੋਇਆ ਸੀ, ਅਤੇ ਇਹ ਤੁਹਾਡੇ ਝੰਡੇ ਵਜੋਂ ਕੰਮ ਕਰਦਾ ਸੀ; ਤੁਹਾਡੀ ਤਰਪਾਲ (ਚੰਨ ਦੀ ਰੌਸ਼ਨੀ) ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ, ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।

8ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨ ਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.