ਹਿਜ਼ਕੀਏਲ 27

ਤੁਹਾਡੇ ਜਹਾਜ਼ ਦਾ ਪਾਲ ਸੁੰਦਰ ਕਢਾਈ ਵਾਲੇ ਮਿਸਰੀ ਲਿਨਨ ਦਾ ਬਣਿਆ ਹੋਇਆ ਸੀ, ਅਤੇ ਇਹ ਤੁਹਾਡੇ ਝੰਡੇ ਵਜੋਂ ਕੰਮ ਕਰਦਾ ਸੀ; ਤੁਹਾਡੀ ਤਰਪਾਲ (ਚੰਨ ਦੀ ਰੌਸ਼ਨੀ) ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ, ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।

Ezekiel 27:7 (UKJV) Fine linen with broidered work from Egypt was that which you spread forth to be your sail; blue and purple from the isles of Elishah was that which covered you.

5ਉਹਨਾਂ ਨੇ ਸਨੀਰ ਦੀ ਚੀਲ ਦੇ ਰੁੱਖਾਂ ਤੋਂ ਤੇਰੇ ਫੱਟੇ ਬਣਾਏ; ਅਤੇ ਲਬਾਨੋਨ ਤੋਂ ਦਿਆਰ ਲੈ ਕੇ ਤੇਰੇ ਲਈ ਮਸਤੂਲ ਬਣਾਏ।

6ਬਾਸ਼ਾਨ ਦੇ ਬਲੂਤਾਂ ਦੇ ਰੁੱਖਾਂ ਦੀ ਉਹਨਾਂ ਨੇ ਤੇਰੇ ਚੱਪੂ ਬਣਾਏ। ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੋਵਰ ਤੋਂ, ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।

7ਤੁਹਾਡੇ ਜਹਾਜ਼ ਦਾ ਪਾਲ ਸੁੰਦਰ ਕਢਾਈ ਵਾਲੇ ਮਿਸਰੀ ਲਿਨਨ ਦਾ ਬਣਿਆ ਹੋਇਆ ਸੀ, ਅਤੇ ਇਹ ਤੁਹਾਡੇ ਝੰਡੇ ਵਜੋਂ ਕੰਮ ਕਰਦਾ ਸੀ; ਤੁਹਾਡੀ ਤਰਪਾਲ (ਚੰਨ ਦੀ ਰੌਸ਼ਨੀ) ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ, ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।

8ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨ ਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ।

9ਗਬਾਲ ਦੇ ਬਜ਼ੁਰਗ ਅਤੇ ਸਿਆਣੇ ਤੇਰੇ ਵਿੱਚ ਸਨ, ਤੇਰੇ ਛੇਕਾਂ ਦੀ ਮੁਰੰਮਤ ਕਰਨ ਵਾਲੇ। ਸਾਗਰ ਦੇ ਸਾਰੇ ਜਹਾਜ਼ ਅਤੇ ਉਹਨਾਂ ਦੇ ਮਲਾਹ ਤੇਰੇ ਵਿੱਚ ਸਨ, ਤਾਂ ਜੋ ਤੇਰੇ ਵਪਾਰ ਦਾ ਕੰਮ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.