1ਗਿਆਰਵੇਂ ਸਾਲ ਦੇ ਤੀਜੇ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਅਤੇ ਉਸਦੀ ਲੋਕਾਂ ਨੂੰ ਆਖ: “ ‘ਤੇਰੀ ਸ਼ਾਨ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ?
3ਅੱਸ਼ੂਰ ਤੇ ਗੌਰ ਕਰੋ, ਕਦੇ ਲਬਾਨੋਨ ਵਿੱਚ ਦਿਆਰ ਸੀ, ਜਿਸ ਦੀਆਂ ਟਹਿਣੀਆਂ ਸੁੰਦਰ ਸਨ ਅਤੇ ਸੰਘਣੀ ਛਾਂ ਵਾਲਾ ਸੀ; ਇਹ ਉੱਚੇ ਪਾਸੇ ਸੀ, ਅਤੇ ਉਸ ਦੀ ਟੀਸੀ ਸੰਘਣੀਆਂ ਟਹਿਣੀਆਂ ਵਿਚਕਾਰ ਸਭ ਤੋਂ ਉੱਪਰ ਸੀ।
4ਪਾਣੀਆਂ ਨੇ ਉਹ ਨੂੰ ਪਾਲਿਆ, ਡੂੰਘੇ ਚਸ਼ਮੇ ਨੇ ਉਹ ਨੂੰ ਉੱਚਾ ਕੀਤਾ; ਉਹਨਾਂ ਦੀਆਂ ਨਦੀਆਂ ਉਸਦੇ ਅਧਾਰ ਦੇ ਦੁਆਲੇ ਵਗਦੀਆਂ ਸਨ ਅਤੇ ਉਹਨਾਂ ਦੀਆਂ ਨਦੀਆਂ ਖੇਤ ਦੇ ਸਾਰੇ ਰੁੱਖਾਂ ਵੱਲ ਪਹੁੰਚਦੀਆਂ ਸਨ।