ਹਿਜ਼ਕੀਏਲ 32

“ ‘ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਬਾਬੇਲ ਦੇ ਰਾਜੇ ਦੀ ਤਲਵਾਰ ਤੁਹਾਡੇ ਵਿਰੁੱਧ ਆਵੇਗੀ।

Ezekiel 32:11 (UKJV) For thus says the Lord GOD; The sword of the king of Babylon shall come upon you.

9ਮੈਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਦੁਖੀ ਕਰਾਂਗਾ, ਜਦੋਂ ਮੈਂ ਕੌਮਾਂ ਵਿੱਚ ਤੇਰੀ ਤਬਾਹੀ ਲਿਆਵਾਂਗਾ, ਉਹਨਾਂ ਦੇਸ਼ਾਂ ਵਿੱਚ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਹੋ।

10ਮੈਂ ਬਹੁਤ ਸਾਰਿਆਂ ਲੋਕਾਂ ਨੂੰ ਤੇਰੇ ਉੱਤੇ ਹੈਰਾਨ ਕਰਾਂਗਾ ਅਤੇ ਉਹਨਾਂ ਦੇ ਰਾਜਾ ਤੇਰੇ ਲਈ ਬਹੁਤ ਡਰਨਗੇ, ਜਦੋਂ ਮੈਂ ਉਹਨਾਂ ਦੇ ਸਾਹਮਣੇ ਆਪਣੀ ਤਲਵਾਰ ਚਮਕਾਵਾਂਗਾ, ਤਾਂ ਉਹਨਾਂ ਵਿੱਚੋਂ ਹਰੇਕ ਮਨੁੱਖ ਆਪਣੀ ਜਾਨ ਦੇ ਲਈ, ਤੇਰੇ ਡਿੱਗਣ ਦੇ ਦਿਨ ਤੋਂ ਹਰ ਘੜੀ ਕੰਬੇਗਾ।

11“ ‘ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਬਾਬੇਲ ਦੇ ਰਾਜੇ ਦੀ ਤਲਵਾਰ ਤੁਹਾਡੇ ਵਿਰੁੱਧ ਆਵੇਗੀ।

12ਮੈਂ ਤੇਰੀਆਂ ਫ਼ੌਜਾਂ ਨੂੰ ਸੂਰਬੀਰਾਂ ਦੀਆਂ ਤਲਵਾਰਾਂ ਨਾਲ ਢਾਹ ਦਿਆਂਗਾ, ਸਾਰੀਆਂ ਕੌਮਾਂ ਵਿੱਚੋਂ ਸਭ ਤੋਂ ਬੇਰਹਿਮ। ਉਹ ਮਿਸਰ ਦੇ ਹੰਕਾਰ ਨੂੰ ਚੂਰ-ਚੂਰ ਕਰ ਦੇਣਗੇ, ਅਤੇ ਉਹ ਦੀਆਂ ਸਾਰੀਆਂ ਫ਼ੌਜਾਂ ਨੂੰ ਉਖਾੜ ਸੁੱਟਿਆ ਜਾਵੇਗਾ।

13ਮੈਂ ਉਸ ਦੇ ਸਾਰੇ ਡੰਗਰਾਂ ਨੂੰ ਬਹੁਤੇ ਪਾਣੀਆਂ ਦੇ ਕੰਢੇ ਤੋਂ ਤਬਾਹ ਕਰ ਦਿਆਂਗਾ, ਅੱਗੇ ਤੋਂ ਮਨੁੱਖ ਦੇ ਪੈਰਾਂ ਨਾਲ ਭੜਕਣ ਜਾਂ ਪਸ਼ੂਆਂ ਦੇ ਖੁਰਾਂ ਨਾਲ ਚਿੱਕੜ ਨਾ ਹੋਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.