ਹਿਜ਼ਕੀਏਲ 32

ਮੈਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਦੁਖੀ ਕਰਾਂਗਾ, ਜਦੋਂ ਮੈਂ ਕੌਮਾਂ ਵਿੱਚ ਤੇਰੀ ਤਬਾਹੀ ਲਿਆਵਾਂਗਾ, ਉਹਨਾਂ ਦੇਸ਼ਾਂ ਵਿੱਚ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਹੋ।

Ezekiel 32:9 (UKJV) I will also vex the hearts of many people, when I shall bring your destruction among the nations, into the countries which you have not known.

7ਜਦੋਂ ਮੈਂ ਤੁਹਾਨੂੰ ਸੁੰਘਾਂਗਾ, ਮੈਂ ਅਕਾਸ਼ ਨੂੰ ਢੱਕ ਦਿਆਂਗਾ ਅਤੇ ਉਹਨਾਂ ਦੇ ਤਾਰਿਆਂ ਨੂੰ ਹਨੇਰਾ ਕਰ ਦਿਆਂਗਾ; ਮੈਂ ਸੂਰਜ ਨੂੰ ਬੱਦਲ ਨਾਲ ਢੱਕ ਲਵਾਂਗਾ, ਅਤੇ ਚੰਦ ਆਪਣੀ ਰੋਸ਼ਨੀ ਨਹੀਂ ਦੇਵੇਗਾ।

8ਮੈਂ ਚਾਨਣ ਦੇਣ ਵਾਲੀਆਂ ਅਕਾਸ਼ ਦੀਆਂ ਸਾਰੀਆਂ ਰੌਸ਼ਨੀਆਂ ਨੂੰ ਤੇਰੇ ਉੱਤੇ ਲਿਆ ਕੇ ਕਾਲਾ ਕਰ ਦਿਆਂਗਾ ਅਤੇ ਮੈਂ ਤੇਰੀ ਧਰਤੀ ਉੱਤੇ ਹਨ੍ਹੇਰਾ ਲਿਆਂਵਾਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

9ਮੈਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਦੁਖੀ ਕਰਾਂਗਾ, ਜਦੋਂ ਮੈਂ ਕੌਮਾਂ ਵਿੱਚ ਤੇਰੀ ਤਬਾਹੀ ਲਿਆਵਾਂਗਾ, ਉਹਨਾਂ ਦੇਸ਼ਾਂ ਵਿੱਚ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਹੋ।

10ਮੈਂ ਬਹੁਤ ਸਾਰਿਆਂ ਲੋਕਾਂ ਨੂੰ ਤੇਰੇ ਉੱਤੇ ਹੈਰਾਨ ਕਰਾਂਗਾ ਅਤੇ ਉਹਨਾਂ ਦੇ ਰਾਜਾ ਤੇਰੇ ਲਈ ਬਹੁਤ ਡਰਨਗੇ, ਜਦੋਂ ਮੈਂ ਉਹਨਾਂ ਦੇ ਸਾਹਮਣੇ ਆਪਣੀ ਤਲਵਾਰ ਚਮਕਾਵਾਂਗਾ, ਤਾਂ ਉਹਨਾਂ ਵਿੱਚੋਂ ਹਰੇਕ ਮਨੁੱਖ ਆਪਣੀ ਜਾਨ ਦੇ ਲਈ, ਤੇਰੇ ਡਿੱਗਣ ਦੇ ਦਿਨ ਤੋਂ ਹਰ ਘੜੀ ਕੰਬੇਗਾ।

11“ ‘ਕਿਉਂ ਜੋ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ ‘ਬਾਬੇਲ ਦੇ ਰਾਜੇ ਦੀ ਤਲਵਾਰ ਤੁਹਾਡੇ ਵਿਰੁੱਧ ਆਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.