ਹਿਜ਼ਕੀਏਲ 32

ਮੈਂ ਉਸ ਧਰਤੀ ਨੂੰ ਜਿਸ ਦੇ ਵਿੱਚ ਤੂੰ ਤੈਰਦਾ ਸੀ, ਪਹਾੜਾਂ ਤੱਕ ਤੇਰੇ ਲਹੂ ਨਾਲ ਸਿੰਜਾਂਗਾ ਅਤੇ ਨਹਿਰਾਂ ਤੇਰੇ ਨਾਲ ਭਰੀਆਂ ਹੋਣਗੀਆਂ।

Ezekiel 32:6 (UKJV) I will also water with your blood the land wherein you swim, even to the mountains; and the rivers shall be full of you.

4ਮੈਂ ਤੈਨੂੰ ਜ਼ਮੀਨ ਉੱਤੇ ਸੁੱਟ ਦਿਆਂਗਾ ਅਤੇ ਖੁੱਲ੍ਹੇ ਮੈਦਾਨ ਵਿੱਚ ਸੁੱਟ ਦਿਆਂਗਾ। ਮੈਂ ਅਕਾਸ਼ ਦੇ ਸਾਰੇ ਪੰਛੀਆਂ ਨੂੰ ਤੇਰੇ ਉੱਤੇ ਬਿਠਾਵਾਂਗਾ ਅਤੇ ਸਾਰੀ ਧਰਤੀ ਦੇ ਦਰਿੰਦਿਆਂ ਨੂੰ ਤੇਰੇ ਨਾਲ ਰਜਾਵਾਂਗਾ।

5ਮੈਂ ਤੇਰਾ ਮਾਸ ਪਹਾੜਾਂ ਉੱਤੇ ਸੁੱਟਾਂਗਾ ਅਤੇ ਵਾਦੀਆਂ ਨੂੰ ਤੇਰੇ ਲੋਥਾਂ ਨਾਲ ਭਰ ਦਿਆਂਗਾ।

6ਮੈਂ ਉਸ ਧਰਤੀ ਨੂੰ ਜਿਸ ਦੇ ਵਿੱਚ ਤੂੰ ਤੈਰਦਾ ਸੀ, ਪਹਾੜਾਂ ਤੱਕ ਤੇਰੇ ਲਹੂ ਨਾਲ ਸਿੰਜਾਂਗਾ ਅਤੇ ਨਹਿਰਾਂ ਤੇਰੇ ਨਾਲ ਭਰੀਆਂ ਹੋਣਗੀਆਂ।

7ਜਦੋਂ ਮੈਂ ਤੁਹਾਨੂੰ ਸੁੰਘਾਂਗਾ, ਮੈਂ ਅਕਾਸ਼ ਨੂੰ ਢੱਕ ਦਿਆਂਗਾ ਅਤੇ ਉਹਨਾਂ ਦੇ ਤਾਰਿਆਂ ਨੂੰ ਹਨੇਰਾ ਕਰ ਦਿਆਂਗਾ; ਮੈਂ ਸੂਰਜ ਨੂੰ ਬੱਦਲ ਨਾਲ ਢੱਕ ਲਵਾਂਗਾ, ਅਤੇ ਚੰਦ ਆਪਣੀ ਰੋਸ਼ਨੀ ਨਹੀਂ ਦੇਵੇਗਾ।

8ਮੈਂ ਚਾਨਣ ਦੇਣ ਵਾਲੀਆਂ ਅਕਾਸ਼ ਦੀਆਂ ਸਾਰੀਆਂ ਰੌਸ਼ਨੀਆਂ ਨੂੰ ਤੇਰੇ ਉੱਤੇ ਲਿਆ ਕੇ ਕਾਲਾ ਕਰ ਦਿਆਂਗਾ ਅਤੇ ਮੈਂ ਤੇਰੀ ਧਰਤੀ ਉੱਤੇ ਹਨ੍ਹੇਰਾ ਲਿਆਂਵਾਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.