ਹਿਜ਼ਕੀਏਲ 34

ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਨਾ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਨਾ ਹੀ ਜ਼ਖਮੀਆਂ ਨੂੰ ਬੰਨ੍ਹਿਆ। ਨਾ ਤੁਸੀਂ ਭਟਕਿਆਂ ਨੂੰ ਵਾਪਸ ਲਿਆਏ ਅਤੇ ਨਾ ਹੀ ਗੁਆਚੀਆਂ ਨੂੰ ਲੱਭਿਆ ਹੈ। ਤੁਸੀਂ ਉਹਨਾਂ ਉੱਤੇ ਕਠੋਰਤਾ ਅਤੇ ਬੇਰਹਿਮੀ ਨਾਲ ਰਾਜ ਕੀਤਾ ਹੈ।

Ezekiel 34:4 (UKJV) The diseased have all of you not strengthened, neither have all of you healed that which was sick, neither have all of you bound up that which was broken, neither have all of you brought again that which was driven away, neither have all of you sought that which was lost; but with force and with cruelty have all of you ruled them.

2“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਸਰਬਸ਼ਕਤੀਮਾਨ ਯਾਹਵੇਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਹਾਏ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ?

3ਤੁਸੀਂ ਦਹੀਂ ਖਾਂਦੇ ਹੋ, ਉੱਨ ਨਾਲ ਕੱਪੜੇ ਪਾਉਂਦੇ ਹੋ ਅਤੇ ਮਨ ਪਸੰਦ ਦੇ ਜਾਨਵਰਾਂ ਨੂੰ ਕੱਟਦੇ ਹੋ, ਪਰ ਇੱਜੜ ਦੀ ਦੇਖਭਾਲ ਨਹੀਂ ਕਰਦੇ।

4ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਨਾ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਨਾ ਹੀ ਜ਼ਖਮੀਆਂ ਨੂੰ ਬੰਨ੍ਹਿਆ। ਨਾ ਤੁਸੀਂ ਭਟਕਿਆਂ ਨੂੰ ਵਾਪਸ ਲਿਆਏ ਅਤੇ ਨਾ ਹੀ ਗੁਆਚੀਆਂ ਨੂੰ ਲੱਭਿਆ ਹੈ। ਤੁਸੀਂ ਉਹਨਾਂ ਉੱਤੇ ਕਠੋਰਤਾ ਅਤੇ ਬੇਰਹਿਮੀ ਨਾਲ ਰਾਜ ਕੀਤਾ ਹੈ।

5ਇਸ ਲਈ ਉਹ ਖਿੱਲਰ ਗਏ ਕਿਉਂਕਿ ਉੱਥੇ ਕੋਈ ਆਜੜੀ ਨਹੀਂ ਸੀ, ਅਤੇ ਜਦੋਂ ਉਹ ਖਿੰਡੇ ਗਏ ਤਾਂ ਉਹ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਏ।

6ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਹਰ ਉੱਚੀ ਪਹਾੜੀ ਉੱਤੇ ਘੁੰਮਦੀਆਂ ਰਹੀਆਂ। ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ ਅਤੇ ਨਾ ਹੀ ਉਹਨਾਂ ਦੀ ਭਾਲ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.