ਹਿਜ਼ਕੀਏਲ 34

ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਹਰ ਉੱਚੀ ਪਹਾੜੀ ਉੱਤੇ ਘੁੰਮਦੀਆਂ ਰਹੀਆਂ। ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ ਅਤੇ ਨਾ ਹੀ ਉਹਨਾਂ ਦੀ ਭਾਲ ਕੀਤੀ।

Ezekiel 34:6 (UKJV) My sheep wandered through all the mountains, and upon every high hill: yea, my flock was scattered upon all the face of the earth, and none did search or seek after them.

4ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਨਾ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਨਾ ਹੀ ਜ਼ਖਮੀਆਂ ਨੂੰ ਬੰਨ੍ਹਿਆ। ਨਾ ਤੁਸੀਂ ਭਟਕਿਆਂ ਨੂੰ ਵਾਪਸ ਲਿਆਏ ਅਤੇ ਨਾ ਹੀ ਗੁਆਚੀਆਂ ਨੂੰ ਲੱਭਿਆ ਹੈ। ਤੁਸੀਂ ਉਹਨਾਂ ਉੱਤੇ ਕਠੋਰਤਾ ਅਤੇ ਬੇਰਹਿਮੀ ਨਾਲ ਰਾਜ ਕੀਤਾ ਹੈ।

5ਇਸ ਲਈ ਉਹ ਖਿੱਲਰ ਗਏ ਕਿਉਂਕਿ ਉੱਥੇ ਕੋਈ ਆਜੜੀ ਨਹੀਂ ਸੀ, ਅਤੇ ਜਦੋਂ ਉਹ ਖਿੰਡੇ ਗਏ ਤਾਂ ਉਹ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਏ।

6ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਹਰ ਉੱਚੀ ਪਹਾੜੀ ਉੱਤੇ ਘੁੰਮਦੀਆਂ ਰਹੀਆਂ। ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ ਅਤੇ ਨਾ ਹੀ ਉਹਨਾਂ ਦੀ ਭਾਲ ਕੀਤੀ।

7“ ‘ਇਸ ਲਈ, ਹੇ ਚਰਵਾਹੇ, ਤੁਸੀਂ ਯਾਹਵੇਹ ਦਾ ਬਚਨ ਸੁਣੋ:

8ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਕਿਉਂਕਿ ਮੇਰੇ ਇੱਜੜ ਵਿੱਚ ਚਰਵਾਹੇ ਦੀ ਘਾਟ ਹੈ, ਇਸ ਲਈ ਉਹ ਲੁੱਟੀਆ ਗਈਆ ਅਤੇ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਈਆ, ਅਤੇ ਕਿਉਂਕਿ ਮੇਰੇ ਚਰਵਾਹਿਆਂ ਨੇ ਮੇਰੇ ਇੱਜੜ ਦੀ ਭਾਲ ਨਹੀਂ ਕੀਤੀ, ਸਗੋਂ ਚਰਵਾਹਿਆ ਨੇ ਅਪਣਾ ਟਿੱਡ ਭਰਿਆ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.