ਹਿਜ਼ਕੀਏਲ 35

“ ‘ਕਿਉਂਕਿ ਤੁਸੀਂ ਇੱਕ ਪੁਰਾਣੀ ਦੁਸ਼ਮਣੀ ਨੂੰ ਪਨਾਹ ਦਿੱਤੀ ਸੀ ਅਤੇ ਇਸਰਾਏਲੀਆਂ ਨੂੰ ਉਹਨਾਂ ਦੀ ਬਿਪਤਾ ਦੇ ਸਮੇਂ ਤਲਵਾਰ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਉਹਨਾਂ ਦੀ ਸਜ਼ਾ ਆਪਣੇ ਸਿਖਰ ਤੇ ਪਹੁੰਚ ਗਈ ਸੀ,

Ezekiel 35:5 (UKJV) Because you have had a perpetual hatred, and have shed the blood of the children of Israel by the force of the sword in the time of their calamity, in the time that their iniquity had an end:

3ਅਤੇ ਆਖੋ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ, ਹੇ ਸੇਈਰ ਪਰਬਤ, ਮੈਂ ਤੇਰੇ ਵਿਰੁੱਧ ਹਾਂ ਅਤੇ ਮੈਂ ਤੇਰੇ ਵਿਰੁੱਧ ਆਪਣਾ ਹੱਥ ਵਧਾਵਾਂਗਾ ਅਤੇ ਤੈਨੂੰ ਵਿਰਾਨ ਬਣਾਵਾਂਗਾ।

4ਮੈਂ ਤੁਹਾਡੇ ਨਗਰਾਂ ਨੂੰ ਖੰਡਰਾਂ ਵਿੱਚ ਬਦਲ ਦਿਆਂਗਾ ਅਤੇ ਤੁਸੀਂ ਵਿਰਾਨ ਹੋ ਜਾਵੋਂਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

5“ ‘ਕਿਉਂਕਿ ਤੁਸੀਂ ਇੱਕ ਪੁਰਾਣੀ ਦੁਸ਼ਮਣੀ ਨੂੰ ਪਨਾਹ ਦਿੱਤੀ ਸੀ ਅਤੇ ਇਸਰਾਏਲੀਆਂ ਨੂੰ ਉਹਨਾਂ ਦੀ ਬਿਪਤਾ ਦੇ ਸਮੇਂ ਤਲਵਾਰ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਉਹਨਾਂ ਦੀ ਸਜ਼ਾ ਆਪਣੇ ਸਿਖਰ ਤੇ ਪਹੁੰਚ ਗਈ ਸੀ,

6ਇਸ ਲਈ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਜਿਉਂਦਾ ਹਾਂ। ਤੁਹਾਨੂੰ ਖੂਨ-ਖਰਾਬੇ ਦੇ ਹਵਾਲੇ ਕਰ ਦੇਵੇਗਾ ਅਤੇ ਇਹ ਤੁਹਾਡਾ ਪਿੱਛਾ ਕਰੇਗਾ। ਕਿਉਂਕਿ ਤੁਸੀਂ ਖ਼ੂਨ-ਖ਼ਰਾਬੇ ਨਾਲ ਨਫ਼ਰਤ ਨਹੀਂ ਕੀਤੀ, ਇਸ ਲਈ ਖ਼ੂਨ-ਖ਼ਰਾਬਾ ਤੁਹਾਡਾ ਪਿੱਛਾ ਕਰੇਗਾ।

7ਮੈਂ ਸੇਈਰ ਪਰਬਤ ਨੂੰ ਉਜਾੜ ਬਣਾ ਦਿਆਂਗਾ ਅਤੇ ਉਸ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਸਭਨਾਂ ਨੂੰ ਕੱਟ ਦਿਆਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.