ਹਿਜ਼ਕੀਏਲ 35

ਇਸ ਲਈ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਜਿਉਂਦਾ ਹਾਂ। ਤੁਹਾਨੂੰ ਖੂਨ-ਖਰਾਬੇ ਦੇ ਹਵਾਲੇ ਕਰ ਦੇਵੇਗਾ ਅਤੇ ਇਹ ਤੁਹਾਡਾ ਪਿੱਛਾ ਕਰੇਗਾ। ਕਿਉਂਕਿ ਤੁਸੀਂ ਖ਼ੂਨ-ਖ਼ਰਾਬੇ ਨਾਲ ਨਫ਼ਰਤ ਨਹੀਂ ਕੀਤੀ, ਇਸ ਲਈ ਖ਼ੂਨ-ਖ਼ਰਾਬਾ ਤੁਹਾਡਾ ਪਿੱਛਾ ਕਰੇਗਾ।

Ezekiel 35:6 (UKJV) Therefore, as I live, says the Lord GOD, I will prepare you unto blood, and blood shall pursue you: since you have not hated blood, even blood shall pursue you.

4ਮੈਂ ਤੁਹਾਡੇ ਨਗਰਾਂ ਨੂੰ ਖੰਡਰਾਂ ਵਿੱਚ ਬਦਲ ਦਿਆਂਗਾ ਅਤੇ ਤੁਸੀਂ ਵਿਰਾਨ ਹੋ ਜਾਵੋਂਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

5“ ‘ਕਿਉਂਕਿ ਤੁਸੀਂ ਇੱਕ ਪੁਰਾਣੀ ਦੁਸ਼ਮਣੀ ਨੂੰ ਪਨਾਹ ਦਿੱਤੀ ਸੀ ਅਤੇ ਇਸਰਾਏਲੀਆਂ ਨੂੰ ਉਹਨਾਂ ਦੀ ਬਿਪਤਾ ਦੇ ਸਮੇਂ ਤਲਵਾਰ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਉਹਨਾਂ ਦੀ ਸਜ਼ਾ ਆਪਣੇ ਸਿਖਰ ਤੇ ਪਹੁੰਚ ਗਈ ਸੀ,

6ਇਸ ਲਈ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਜਿਉਂਦਾ ਹਾਂ। ਤੁਹਾਨੂੰ ਖੂਨ-ਖਰਾਬੇ ਦੇ ਹਵਾਲੇ ਕਰ ਦੇਵੇਗਾ ਅਤੇ ਇਹ ਤੁਹਾਡਾ ਪਿੱਛਾ ਕਰੇਗਾ। ਕਿਉਂਕਿ ਤੁਸੀਂ ਖ਼ੂਨ-ਖ਼ਰਾਬੇ ਨਾਲ ਨਫ਼ਰਤ ਨਹੀਂ ਕੀਤੀ, ਇਸ ਲਈ ਖ਼ੂਨ-ਖ਼ਰਾਬਾ ਤੁਹਾਡਾ ਪਿੱਛਾ ਕਰੇਗਾ।

7ਮੈਂ ਸੇਈਰ ਪਰਬਤ ਨੂੰ ਉਜਾੜ ਬਣਾ ਦਿਆਂਗਾ ਅਤੇ ਉਸ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਸਭਨਾਂ ਨੂੰ ਕੱਟ ਦਿਆਂਗਾ।

8ਮੈਂ ਤੇਰੇ ਪਹਾੜਾਂ ਨੂੰ ਮਾਰੇ ਹੋਏ ਲੋਕਾਂ ਨਾਲ ਭਰ ਦਿਆਂਗਾ; ਜਿਹੜੇ ਤਲਵਾਰ ਨਾਲ ਮਾਰੇ ਗਏ ਹਨ, ਉਹ ਤੁਹਾਡੀਆਂ ਪਹਾੜੀਆਂ ਅਤੇ ਤੁਹਾਡੀਆਂ ਵਾਦੀਆਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਘਾਟੀਆਂ ਵਿੱਚ ਡਿੱਗਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.